ਆਖੰਡ ਪਾਠ ਦੀ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ , ਮੈਨੇਜਰ ਸ. ਜਰਨੈਲ ਸਿੰਘ ਬੂਲੇ , ਸ. ਸਰਬਜੀਤ ਸਿੰਘ ਧੂੰਦਾ ਅਤੇ ਹੋਰ ਸ਼ਰਧਾਲੂ ।
ਬਾਬੂਸ਼ਾਹੀ ਬਿਊਰੋ
ਸੁਲਤਾਨਪੁਰ ਲੋਧੀ , 5 ਦਸੰਬਰ , ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਨਾਲ ਸਬੰਧਤ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੁਰੂ ਕੀਤੇ ਅੰਦੋਲਨ ਦੀ ਸਫਲਤਾ ਤੇ ਕਿਸਾਨਾਂ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਅਖੰਡ ਪਾਠ ਆਰੰਭ ਕੀਤੇ ਗਏ ਹਨ ।
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 5 ਦਸੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ ।
7 ਦਸੰਬਰ ਨੂੰ ਸਵੇਰੇ 8.30 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ।
ਗੁਰਬਾਣੀ ਕੀਰਤਨ ਸਿਮਰਨ ਉਪਰੰਤ ਕਿਸਾਨਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਵੇਗੀ ।
ਮੈਨੇਜਰ ਜੱਥੇਦਾਰ ਜਰਨੈਲ ਸਿੰਘ ਬੂਲੇ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲੀ ਪਾਤਸ਼ਾਹੀ ਵੱਲੋਂ ਖ਼ੁਦ ਆਪਣੇ ਹੱਥੀਂ ਕਿਰਤ ਕਰਕੇ ਕਿਰਸਾਨੀ ਨੂੰ ਉੱਤਮ ਕਿਰਤ ਕਰਾਰ ਦਿੱਤਾ ਉਸੇ ਤਹਿਤ ਹੀ ਅੱਜ ਕਰੋਡ਼ਾਂ ਲੋਕਾਂ ਦਾ
ਪੇਟ ਪਾਲਣ ਵਾਲੇ ਕਿਸਾਨਾਂ , ਕਿਰਤੀਆਂ ਦੀ ਤੰਦਰੁਸਤੀ ਅਤੇ ਕਾਮਯਾਬੀ ਲਈ ਅਰਦਾਸ ਕੀਤੀ ਜਾਵੇਗੀ ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਜਥੇਦਾਰ ਜਰਨੈਲ ਸਿੰਘ ਬੂਲੇ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਚ ਸ਼ਾਮਲ ਹੋ ਕੇ ਕਿਸਾਨਾਂ ਦੀ ਚੜ੍ਹਦੀਕਲਾ ਲਈ ਅਰਦਾਸ ਕਰਨ ਦੀ ਅਪੀਲ ਕੀਤੀ ।
ਅੱਜ ਸ਼੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸਮਾਗਮ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਬੀਬੀ ਗੁਰਪ੍ਰੀਤ ਕੌਰ , ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ , ਗਿਆਨੀ ਗੁਰਪ੍ਰੀਤ ਸਿੰਘ ਐਡੀਸਨਲ ਮੈਨੇਜਰ , ਸਰਬਜੀਤ ਸਿੰਘ ਧੂੰਦਾ , ਭਾਈ ਸਤਨਾਮ ਸਿੰਘ , ਭਾਈ ਹਰਜਿੰਦਰ ਸਿੰਘ ਚੰਡੀਗੜ੍ਹ , ਚੈਚਲ ਸਿੰਘ , ਭੁਪਿੰਦਰ ਸਿੰਘ ਆਰ ਕੇ , ਰਣਜੀਤ ਸਿੰਘ ਆਰ ਕੇ , ਜਰਨੈਲ ਸਿੰਘ ਲੇਖਾਕਾਰ , ਕੁਲਵਿੰਦਰ ਸਿੰਘ ਸਹਾਇਕ ਲੇਖਾਕਾਰ , ਕੁਲਵਿੰਦਰ ਸਿੰਘ , ਇੰਦਰਜੀਤ ਸਿੰਘ ਸਟੋਰ ਕੀਪਰ ਬਿਜਲੀ , ਸੁਖਜਿੰਦਰ ਸਿੰਘ , ਜਥੇ ਗੁਰਦਿਆਲ ਸਿੰਘ ਖਾਲਸਾ , ਤੇ ਬੀਬੀ ਬਲਜੀਤ ਕੌਰ ਕਮਾਲਪੁਰ ਆਦਿ ਨੇ ਸ਼ਿਰਕਤ ਕੀਤੀ ।