← ਪਿਛੇ ਪਰਤੋ
ਅਸ਼ੋਕ ਵਰਮਾ
ਮਾਨਸਾ, 5 ਦਸੰਬਰ 2020 - ਮਾਨਸਾ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਤਹਿਤ 7 ਕਿੱਲੋਂ ਭੁੱਕੀ ਅਤੇ 50 ਲਿਟਰ ਲਾਹਣ ਬਰਾਮਦ ਕੀਤੀ ਹੈ। ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਨੇ ਮਿੱਠੂ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਨਰਿੰਦਰਪੁਰਾ ਨੂੰ ਮੋੋਟਰਸਾਈਕਲ ਸਮੇਤ ਕਾਬੂ ਕਰਕੇ ਉਸ ਪਾਸੋੋਂ 7 ਕਿਲੋੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਕਰਕੇ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਹੈ। ਇਸੇ ਤਰਾਂ ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਜਸਵੰਤ ਸਿੰਘ ਉਰਫ ਨਿੱਕਾ ਪੁੱਤਰ ਗੁਰਦੀਪ ਸਿੰਘ ਵਾਸੀ ਦਲੇਲਵਾਲਾ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਅਤੇ ਛਾਪਾ ਮਾਰਕੇ 50 ਲੀਟਰ ਲਾਹਣ ਬਰਾਮਦ ਕੀਤੀ ਪਰ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ।
Total Responses : 266