- 33 ਸਾਲਾਂ ਤੋਂ ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਵਜੋਂ ਨਿਭਾਈ ਸੇਵਾ
- ਕਾਲਜ ਦੇ ਸਮੂਹ ਸਟਾਫ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਨਿੱਘਾ ਸਵਾਗਤ
- ਆਸ ਪ੍ਰਗਟਾਈ! ਡਾ. ਗੁਰਪ੍ਰੀਤ ਕੌਰ ਦੀ ਸੁਯੋਗ ਅਗਵਾਈ ਵਿੱਚ ਕਾਲਜ ਕਰੇਗਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ
ਲੁਧਿਆਣਾ, 05 ਦਸੰਬਰ 2020 - ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਕਾਰਜਕਾਰੀ ਪ੍ਰਿੰਸੀਪਲ ਅਤੇ ਕਾਮਰਸ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਕੌਰ ਵੱਲੋਂ ਬਤੌਰ ਡੀ.ਡੀ.ਓ ਕਾਰਜਭਾਰ ਸੰਭਾਲਿਆ। ਡਾ. ਗੁਰਪ੍ਰੀਤ ਕੌਰ 33 ਸਾਲਾਂ ਤੋਂ ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਸਨ।
ਕਾਲਜ ਵਿਖੇ ਕਾਰਜਭਾਰ ਸੰਭਾਲਣ ਤੇ ਕਾਲਜ ਦੇ ਸੀਨੀਅਰ ਅਧਿਆਪਕ ਸਾਹਿਬਾਨ ਅਤੇ ਕਾਮਰਸ ਵਿਭਾਗ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਡਾ. ਗੁਰਪ੍ਰੀਤ ਕੌਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇੇ ਡਾ. ਗੁਰਪ੍ਰੀਤ ਕੌਰ ਨੂੰ ਮੁਬਾਰਕਬਾਦ ਦੇਣ ਲਈ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਪ੍ਰੋ.(ਡਾ.) ਧਰਮ ਸਿੰਘ ਸੰਧੂ ਦੇ ਨਾਲ ਡਾ. ਬੀ.ਕੇ. ਖੁਰਾਣਾ, ਪ੍ਰੋ.(ਡਾ.) ਜੀ.ਐਸ. ਸੰਧੂ, ਪ੍ਰੋ.(ਡਾ.) ਅਸ਼ਵਨੀ ਭੱਲਾ, ਸ਼੍ਰੀਮਤੀ ਸੁਮਨ ਲਤਾ, ਸ਼੍ਰੀਮਤੀ ਨਿਸ਼ੀ ਅਤੇ ਸ਼੍ਰੀਮਤੀ ਆਰਸੀ ਸੰਧੂ ਵੀ ਹਾਜ਼ਰ ਸਨ।
ਕਾਲਜ ਦੇ ਸੀਨੀਅਰ ਅਧਿਆਪਕ ਸਾਹਿਬਾਨ ਨੇ ਉਮੀਦ ਜਤਾਈ ਕਿ ਡਾ. ਗੁਰਪ੍ਰੀਤ ਕੌਰ ਦੀ ਸੁਯੋਗ ਅਗਵਾਈ ਵਿੱਚ ਕਾਲਜ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗਾ।