← ਪਿਛੇ ਪਰਤੋ
ਨਵੀਂ ਦਿੱਲੀ, 5 ਦਸੰਬਰ 2020 - ਸ਼ਿਵ ਮੋਟਰਜ਼ ਪਟਿਆਲਾ ਵੱਲੋਂ ਕਿਸਾਨੀ ਸ਼ੰਘਰਸ ਲਈ ਯੋਗਦਾਨ ਵਜੋਂ ਆਪਣੀਆਂ ਬੱਸਾਂ ਦੀ ਮੁਫ਼ਤ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਰ ਰੋਜ਼ ਇੱਕ ਬੱਸ ਪਟਿਆਲਾ ਤੋਂ ਦਿੱਲੀ ਲਈ ਕਿਸਾਨਾਂ ਨੂੰ ਲੈ ਕੇ ਰਵਾਨਾ ਹੋਇਆ ਕਰੇਗੀ ਅਤੇ ਇੱਕ ਬੱਸ ਰੋਜ਼ਾਨਾ ਦਿੱਲੀ ਤੋਂ ਵਾਪਿਸ ਆਉਣ ਵਾਲੇ ਕਿਸਾਨਾਂ ਨੂੰ ਲੈ ਕੇ ਆਵੇਗੀ। ਇਹਨਾਂ ਲਗਜ਼ਰੀ ਬੱਸਾਂ ਦੇ ਤੇਲ ਸਮੇਤ ਸਾਰਾ ਖਰਚਾ ਸ਼ਿਵ ਮੋਟਰਜ਼ ਪਟਿਆਲਾ ਦੇ ਐਮ.ਡੀ ਹਪਿੰਦਰ ਹੈਰੀ ਵੱਲੋਂ ਨਿੱਜੀ ਤੌਰ 'ਤੇ ਕੀਤਾ ਜਾ ਰਿਹਾ ਹੈ। ਇਸ ਲਈ ਜੇ ਕਿਸੇ ਕਿਸਾਨ ਨੇ ਦਿੱਲੀ ਤੋਂ ਆਉਣਾ ਜਾਂ ਜਾਣਾ ਹੈ ਤਾਂ ਉਹ ਹਪਿੰਦਰ ਹੈਰੀ ਨਾਲ 98149-00395 ਮੋਬਾਇਲ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
Total Responses : 936