← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ,12 ਜਨਵਰੀ 2021:ਕਿਸਾਨ ਆਗੂਆਂ ਵੱਲੋ ਜਾਰੀ ਹੋਏ ਦਿਸ਼ਾਂ ਨਿਰਦੇਸ਼ਾਂ ਮੁਤਾਬਿਕ ਹਲਕਾ ਸੁਧਾਰ ਕਮੇਟੀ ਵੱਲੋ ਸਥਾਨਕ ਬੇਲਾ ਚੌਕ ਵਿਖੇ ਲੋਹੜੀ ਬਾਲ ਕੇ ਕਿਸਾਨ ਵਿਰੋਧੀ ਕਾਨੂੰਨ ਦੀ ਕਾਪੀਆਂ ਸਾੜੀਆਂ ਜਾਣਗੀਆਂ, ਹਲਕਾ ਸੁਧਾਰ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਲੌਧੀ ਮਾਜਰਾ ਅਤੇ ਜਰਨਲ ਸਕੱਤਰ ਰਣਜੀਤ ਸਿੰਘ ਪਤਿਆਲਾ ਵੱਲੋ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 13 ਜਨਵਰੀ ਦਿਨ ਬੁੱਧਵਾਰ ਸ਼ਾਮ ਨੂੰ 5 ਵਜੇਂ ਤੋ 7 ਵਜੇਂ ਤੱਕ ਲੋਹੜੀ ਬਾਲੀ ਜਾਵੇਂਗੀ।ਜਿਸ ਦਾ ਮੁੱਖ ਮਕਸਦ ਜਨਤਕ ਤੌਰ ਤੇ ਕਿਸਾਨ ਵਿਰੋਧੀ ਕਾਨੂੰਨ ਦੀਆ ਕਾਪੀਆ ਨੂੰ ਫੁਕਣਾ ਹੀ ਹੋਵੇਗਾ।ਰਣਜੀਤ ਸਿੰਘ ਪਤਿਆਲਾ ਨੇ ਕਿਹਾ ਕਿ ਇਸ ਮੌਕੇ ਚਲ ਰਹੇ ਕਿਸਾਨ ਆਦੋਲਨ ਵਿੱਚ ਆਪਣੀ ਜਾਨ ਗਵਾਉਣ ਵਾਲੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨ ਆਦੋਲਨ ਨਾਲ ਸਹਿਮਤੀ ਰੱਖਣ ਵਾਲੇ ਹਰ ਕਿਸੇ ਨੂੰ ਬੇਲਾ ਚੌਕ ਪਹੁੰਚਣ ਦੀ ਬੇਨਤੀ ਕੀਤੀ ਜਾਦੀ ਹੈ।ਇਸ ਮੌਕੇ ਉਹਨਾਂ ਦੇ ਨਾਲ ਸੈਣੀ ਯੂਥ ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਮਿੰਦਰ ਸ਼ਾਮਪੁਰੀ, ਬਲਵਿੰਦਰ ਸੈਣੀ ਸਿਸਕੌਰ ਵੀ ਨਾਲ ਸਨ।
Total Responses : 188