ਦਿੱਲੀ ਵਿਖੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੁੰਦੇ ਹੋਏ ਵਿਧਾਇਕ ਹਰਦਿਆਲ ਕੰਬੋਜ਼ ਅਤੇ ਸਾਥੀ
ਰਾਜਪੁਰਾ 13 ਜਨਵਰੀ : ਮੈਂਬਰ ਪਾਰਲੀਮੈਂਟਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਸ਼ਾਮਲ ਹੋਏ , ਇਸ ਮੌਕੇ ਉਹਨਾਂ ਫੋਨ ਤੇ ਬਾਬੂਸ਼ਾਹੀ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਲਈ ਬਹੁਤ ਮਾਰੂ ਸਿੱਧ ਹੋਣਗੇ , ਇਹਨਾ ਦਾ ਮਾੜਾ ਪ੍ਰਭਾਵ ਪੂਰੇ ਦੇਸ਼ ਦੇ ਲੋਕਾਂ ਤੇ ਪਵੇਗਾ ,ਇਸ ਲਈ ਹੁਣ ਇਹ ਮੁੱਦਾ ਇਕੱਲੇ ਕਿਸਾਨਾਂ ਦਾ ਨਾ ਹੋ ਕੇ ਪੂਰੇ ਦੇਸ਼ ਦਾ ਮੁੱਦਾ ਬਣ ਗਿਆ ਹੈ ,ਇਸ ਕਰਕੇ ਕੇਂਦਰ ਸਰਕਾਰ ਨੂੰ ਸਮਾਂ ਨਾ ਗਵਾਉਂਦੇ ਹੋਏ ਤੁਰੰਤ ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ !