ਹਰੀਸ਼ ਕਾਲੜਾ
ਰੂਪਨਗਰ,13 ਜਨਵਰੀ 2021 : ਸਰਸਵਤੀ ਦੇਵੀ ਮੁੰਦਰਾ ਚੈਰੀਟੇਬਲ ਟਰੱਸਟ (ਰਜਿ.) ਵਲੋਂ ਚਲਾਏ ਜਾ ਰਹੇ ਬਜ਼ੁਰਗਾਂ ਦੇ ''ਆਪਣਾ ਘਰ" ਵਿਖੇ ਅੱਜ ਇੱਥੇ ਇੰਨਰਵੀਲ ਕਲੱਬ ਰੂਪਨਗਰ ਵਲੋਂ ਲੋਹੜੀ ਦਾ ਤਿਉਹਾਰ ਪੂਰੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਲੋਹੜੀ ਬਾਲਣ ਦੀ ਰਸਮ ਆਪਣਾ ਘਰ ਵਿੱਚ ਰਹਿ ਰਹੇ ਬਜ਼ੁਰਗ ਵਰਿੰਦਰ ਸ਼ਰਮਾ, ਸਤੀਸ਼ਵਰ ਖੰਨਾ ਤੋਂ ਅਦਾ ਕਰਵਾਈ ਗਈ। ਸਮਾਗਮ ਦੌਰਾਨ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ''ਆਪਣਾ ਘਰ" ਨਾਲ ਤਨ ਮਨ ਧੰਨ ਨਾਲ ਸਹਿਯੋਗ ਕਰਨ ਵਾਲਿਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡੇ ਤਿਉਹਾਰ ਹੀ ਹਨ ਜੋ ਸਮਾਜ ਦੇ ਲੋਕਾਂ ਨੂੰ ਪਿਆਰ ਤੇ ਸਤਿਕਾਰ ਨਾਲ ਜੀਵਨ ਜਿਉਣ ਦੀ ਜਾਂਚ ਸਿੱਖਾਉਂਦੇ ਹਨ। ਇਸੇ ਸਦਕਾ ਟਰੱਸਟ ਬਜ਼ੁਰਗਾਂ ਦੇ ਘਰ ਨੂੰ ਵਧਿਆ ਢੰਗ ਨਾਲ ਚਲਾਉਣ 'ਚ ਸਮਰਥ ਹੈ।
ਇਸ ਮੌਕੇ ਸ਼੍ਰੀ ਜੀ.ਐਸ. ਬਿੰਦਰਾ, ਡਾ. ਅਜਮੇਰ ਸਿੰਘ, ਆਰ. ਐਸ. ਸੈਣੀ, ਦੇਵਿੰਦਰ ਸਿੰਘ ਜਟਾਣਾ, ਗੁਰਮੁੱਖ ਸਿੰਘ ਸੈਣੀ, ਕਲੱਬ ਦੀ ਸਕੱਤਰ ਮੀਨਲ ਵਾਸੂਦੇਵਾ ਨੇ ਲੋਹੜੀ ਦੀ ਵਧਾਈ ਸਾਂਝੀ ਕਰਦੇ ਹੋਏ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਤੇ ਇਤਿਹਾਸ ਬਾਰੇ ਆਪਣੇ ਵਿਚਾਰ ਰੱਖੇ। ਸਮਾਗਮ ਵਿੱਚ ਇੰਨਰਵੀਲ ਕਲੱਬ ਦੀ ਪ੍ਰਧਾਨ ਅਸਿਮਾ ਅਗਰਵਾਲ, ਸਕੱਤਰ ਮੀਨਲ ਵਾਸੂਦੇਵਾ, ਮਨਦੀਪ ਕੌਰ, ਵਨੀਤੀ ਗੁਪਤਾ, ਉਸ਼ਾ ਭੋਲਾ, ਤੇਜਿੰਦਰ ਕੌਰ ਸੈਣੀ, ਤ੍ਰਿਪਤਾ ਚਾਨਣਾ ਤੋਂ ਇਲਾਵਾ ਪਤਵੰਤੇ ਵਿਅਕਤੀਆ ਡਾ. ਆਰ. ਐਸ. ਪਰਮਾਰ, ਇੰਜ. ਹਰਜੀਤ ਸਿੰਘ ਸੈਣੀ, ਜਗਦੇਵ ਸਿੰਘ, ਕੇ. ਐਲ ਕਪੂਰ, ਸੁਖਦੇਵ ਸ਼ਰਮਾ, ਸਤਪਾਲ ਸ਼ਰਮਾ, ਸੁਰਜੀਤ ਸਿੰਘ ਬਰਨਾਲਾ, ਨਰਿੰਦਰ ਭੋਲਾ, ਰਾਜਿੰਦਰ ਸਿੰਘ ਮੁੰਦਰਾ, ਐਸ. ਐਮ ਸਿੰਘ ਤੋਂ ਇਲਾਵਾ ਆਪਣਾ ਘਰ ਦੇ ਟਰੱਸਟੀ ਬਲਬੀਰ ਸਿੰਘ ਸੈਣੀ, ਦਰਸ਼ਨ ਜੈਨ, ਬਲਵਿੰਦਰ ਕੌਰ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਅਮਰਜੀਤ ਸਿੰਘ, ਜੇ. ਐਸ. ਭਾਟੀਆ ਆਦਿ ਹਾਜ਼ਰ ਸਨ। ਟਰੱਸਟ ਦੇ ਆਰਗੇਨਾਜਿੰਗ ਸਕੱਤਰ ਵਿਨੋਦ ਜੈਨ ਨੇ ਸਭ ਨੂੰ ਜੀ ਆਇਆ ਤੇ ਧੰਨਵਾਦ ਆਖਿਆ। ਇਸ ਮੌਕੇ ਕਲੱਬ ਅਤੇ ਡੋਨਰਜ਼ ਵਲੋਂ ਲਿਆਦੇ ਗਏ ਲੋਹੜੀ ਦੇ ਖਾਣ ਪਾਣ ਦਾ ਸਭ ਨੇ ਅਨੰਦ ਵੀ ਮਾਨਿਆ।