ਅਸ਼ੋਕ ਵਰਮਾ
ਬਠਿੰਡਾ, 13 ਜਨਵਰੀ 2021: ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਆਪਣੇ ਪ੍ਰੀਵਾਰ ਮੈਂਬਰਾਂ ਨਾਲ ਸਦੀਵੀ ਵਿਛੋੜੇ ਦੇ ਗਈ ਮਾਤਾ ਸ੍ਰੀਮਤੀ ਪ੍ਰੀਤਮ ਕੌਰ ਦੀ ਯਾਦ ’ਚ ਆਪਣੇ ਪਿੰਡ ਘਣੀਆਂ ਵਿਖੇ ਨਿਰਮਲੇ ਸੰਤਾਂ ਦੀ ਕੁਟੀਆ ’ਚ ਅਸਥੀਆਂ ਤੇ ਬੋਹੜ ਦਾ ਪੌਦਾ ਲਾਇਆ । ਇਸ ਮੌਕੇ ਮਾਤਾ ਦੇ ਵੱਡੇ ਸਪੁੱਤਰ ਸੂਬੇਦਾਰ ਰਜਿੰਦਰ ਸਿੰਘ, ਪਤਨੀ ਜਸਵਿੰਦਰ ਕੌਰ, ਭਰਜਾਈ ਗੁਰਮੀਤ ਕੌਰ, ਭੈਣਾਂ ਚਰਨਜੀਤ ਕੌਰ, ਮਹਿੰਦਰ ਕੌਰ, ਭਾਣਜਾ ਹਰਪ੍ਰੀਤ ਸਿੰਘ ਕੈਂਥ, ਅਮਨਦੀਪ ਕੌਰ ਤੋਂ ਇਲਾਵਾ ਬਲਕਰਨ ਸਿੰਘ, ਬਲਜਿੰਦਰ ਸਿੰਘ, ਗੁਰਾਂਦਿੱਤਾ ਸਿੰਘ, ਅਤੇ ਮੰਦਰ ਸਿੰਘ ਮਲੂਕਾ ਆਦਿ ਹਾਜ਼ਰ ਸਨ।
ਇਸ ਮੌਕੇ ਸ੍ਰੀ ਘਣੀਆਂ ਨੇ ਕਿਹਾ ਕਿ ਕਰਮਕਾਂਡਾਂ ਚੋਂ ਨਿਕਲ ਕੇ ਹਕੀਕਤ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਰਤਮਾਨ ਸਮੇਂ ਹਵਾ ਦਾ ਪ੍ਰਦੂਸ਼ਣ ਸਭ ਤੋਂ ਜਿਆਦਾ ਖਤਰਨਾਕ ਹੈ ਜਿਸ ਕਰਕੇ ਵੱਧ ਤੋਂ ਵੱਧ ਪੌਦੇ ਲਾਉਣੇ ਵਕਤ ਦੀ ਮੰਗ ਹੈ। ਇਸ ਕਰਕੇ ਵੱਧ ਤੋਂ ਵੱਧ ਦਰੱਖਤ ਲਗਾਉਣੇ ਸਮੇਂ ਦੀ ਮੰਗ ਹੈ। ਉਹਨਾਂ ਕਿਹਾ ਕਿ ਮਿ੍ਰਤਕਾਂ ਦੀ ਯਾਦ ਵਿੱਚ ਪੌਦੇ ਲਾਉਣ ਨਾਲ ਸਮੇਂ ਤੇ ਪੈਸੇ ਦੀ ਬੱਚਤ , ਦਿ੍ਰਸ਼ਟੀਕੋਣ ਤਰਕਸ਼ੀਲ ਬਣਦਾ ਹੈ ਅਤੇ ਹੋਰਨਾਂ ਲਈ ਵੀ ਮਿਸਾਲ ਬਣਦੀ ਹੈ।