ਦੀਪਕ ਜੈਨ
ਜਗਰਾਓਂ, 19 ਜਨਵਰੀ 2021 - ਅੱਜ ਨਵ ਨਿਯੁਕਤ ਕਾਰਜ ਸਾਧਕ ਅਫ਼ਸਰ ਸੰਜੇ ਕੁਮਾਰ ਬਾਂਸਲ ਨਗਰ ਕੌਂਸਲ ਜਗਰਾਓਂ ਵਿਖੇ ਅਹੁਦਾ ਸੰਭਾਲਣ 'ਤੇ ਸਫਾਈ ਸੇਵਕ ਯੂਨੀਅਨ ਵੱਲੋਂ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਬੂਕਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਯੂਨੀਅਨ ਪ੍ਰਧਾਨ ਗਿੱਲ ਵਲੋਂ ਅਫਸਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਸੰਬੰਧੀ ਵਿਚਾਰ ਕੀਤੇ ਗਏ। ਇਸ ਮੌਕੇ ਸੈਂਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ ਕਲਰਕ ਹਰੀਸ਼ ਕੁਮਾਰ ਅਤੇ ਸਫਾਈ ਮੇਟ ਅਨੂਪ ਕੁਮਾਰ, ਪ੍ਰਿਥੀਪਾਲ, ਪ੍ਰਦੀਪ ਕੁਮਾਰ, ਸੁਤੰਤਰ ਗਿਲ, ਰਾਜ ਕੁਮਾਰ, ਰਜਿੰਦਰ ਕੁਮਾਰ, ਬਲਵੀਰ ਕੁਮਾਰ, ਭੁਸ਼ਨ, ਸੁਨੀਲ ਕੁਮਾਰ, ਸੰਦੀਪ ਕੁਮਾਰ, ਰਾਮ ਪ੍ਰਕਾਸ਼, ਮਿਸ਼ਰੋ ਦੇਵੀ ਪ੍ਰਧਾਨ ਮਹਿਲਾ ਵਿੰਗ ਅਤੇ ਸਮੂਹ ਸਫਾਈ ਸੇਵਕ ਹਾਜਰ ਸਨ।