ਰਾਜਵੰਤ ਸਿੰਘ
- ਕਿਹਾ...ਆਪਣੇ ਅਧਾਰ ਕਾਰਡ ਜਾਂ ਏ.ਟੀ.ਐਮ ਦਾ ਨੰਬਰ ਕਿਸੇ ਨਾਲ ਵੀ ਸਾਂਝਾ ਨਾ ਕਰੋ
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ 2021-ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਦੀਆਂ ਹਦਾਇਤਾਂ ਤਹਿਤ ਅੱਜ ਜਸਮੀਤ ਸਿੰਘ ਡੀ.ਐਸ.ਪੀ (ਡੀ), ਏ.ਐਸ.ਆਈ ਗੁਰਦਿੱਤ ਸਿੰਘ ਇੰਚਾਰਜ ਅਵੇਅਰਨੈੱਸ ਟੀਮ, ਏ.ਐਸ.ਆਈ ਗੁਰਜੰਟ ਸਿੰਘ ਜਟਾਣਾ, ਏ.ਐਸ.ਆਈ ਕਾਸਮ ਅਲੀ ਵੱਲੋਂ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਥਾਂਦੇਵਾਲਾ ਵਿੱਖੇ ਸੈਮੀਨਰ ਲਗਾ ਕੇ ਵਿੱਦਿਆਰਥੀਆਂ ਨੂੰ ਆਨਲਾਇਨ ਹੁੰਦੀਆਂ ਠੱਗੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ ਨੇ ਕਿਹਾ ਕਿ ਇੰਟਰਨੈੱਟ ਦੀ ਵਰਤੋਂ ਜਰੂਰ ਕਰੋ, ਪਰ ਸਾਵਧਾਨੀ ਵੀ ਜਰੂਰ ਵਰਤੋਂ। ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਹਮੇਸ਼ਾ ਆਪਣੇ ਏ.ਟੀ.ਐਮ ਪਾਸਵਰਡ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਇਸ ਦੀ ਜਾਣਕਾਰੀ ਕਿਸੇ ਕੋਲ ਵੀ ਸਾਂਝੀ ਨਾ ਕੀਤੀ ਜਾਵੇ ਅਤੇ ਆਪਣੇ ਪਾਸਵਰਡ ਨੂੰ ਸਮੇਂ ਸਮੇਂ ਬਾਅਦ ਬਦਲਿਆ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੰਪਨੀ ਤੋਂ ਪੇਮੈਂਟ ਰੀਫੰਡ ਕਰਵਾਉਣੀ ਹੋਵੇ ਜਾਂ ਕਿਸੇ ਕੰਪਨੀ ਦੇ ਅਧਿਕਾਰੀ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀ ਉਸ ਕੰਪਨੀ ਦਾ ਹੈਲਪ ਲਾਈਨ ਨੰਬਰ ਲੈਣ ਲਈ ਸਿੱਧਾ ਇੰਟਰਨੈੱਟ ਦੀ ਵਰਤੋਂ ਨਾ ਕਰੋ ਸਿਰਫ ਉਸ ਕੰਪਨੀ ਵੱਲੋਂ ਬਣਾਈਆ ਗਈ ਐਪ ਵਿੱਚੋਂ ਹੀ ਨੰਬਰ ਲੈ ਕੇ ਉਨ੍ਹਾਂ ’ਤੇ ਹੀ ਗੱਲ ਕੀਤੀ ਜਾਵੇ। ਡੀ.ਐਸ.ਪੀ ਨੇ ਕਿਹਾ ਕਿ ਜੇਕਰ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਇਨ ਨੰਬਰ 80546-42100, 112 ’ਤੇ ਸਪੰਰਕ ਕਰ ਸਕਦੇ ਹੋ। ਇਸ ਮੌਕੇ ਸਰਪੰਚ ਸਤਨਾਮ ਸਿੰਘ, ਪਿੰ੍ਰਸੀਪਲ ਰਛਮੀ ਜੱਗਾ, ਗੁਰਨਾਮ ਸਿੰਘ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਲੀਨਾ ਕੌਸਲ ਅਤੇ ਸੀਨੀਅਰ ਸਿਪਾਹੀ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।