ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ 2021--ਸਥਾਨਕ ਕੋਟਕਪੂਰਾ ਰੋਡ ਵਿਖੇ ਸਥਿਤ ਜੈਨ ਹਸਪਤਾਲ ਦੇ ਬਾਹਰੋਂ ਇੱਕ ਮੋਟਰਸਾਇਕਲ ਚੋਰੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਥਾਣਾ ਸਿਟੀ ਨੇ ਇੱਕ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਹੈ। ਮੰਡੀ ਬਰੀਵਾਲਾ ਵਾਸੀ ਸੋਨੂੰ ਪੁੱਤਰ ਰਾਮ ਪਾਲ ਨੇ ਪੁਲਸ ਨੂੰ ਦਰਜ ਕਰਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਜੈਨ ਹਸਪਤਾਲ ਗਿਆ ਸੀ, ਜਿੱਥੇ ਹਸਪਤਾਲ ਦੇ ਬਾਹਰ ਉਸਨੇ ਆਪਣਾ ਹੀਰੋ ਹਾਂਡਾ ਸੀਡੀ ਡਿਲਕਸ ਮੋਟਰਸਾਇਕਲ ਨੰਬਰ ਪੀਬੀ 30ਐਚ 8357 ਕਾਲਾ ਰੰਗ ਖੜ੍ਹਾ ਕੀਤਾ ਸੀ। ਜਦੋਂ ਉਸਨੇ ਬਾਹਰ ਆ ਕੇ ਵੇਖਿਆ ਤਾਂ ਉਥੋਂ ਉਸਦਾ ਮੋਟਰਸਾਇਕਲ ਗਾਇਬ ਸੀ। ਉਸਨੇ ਦੱਸਿਆ ਕਿ ਮੋਟਰਸਾਇਕਲ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਸੀ। ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਜਲੰਧਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਪੜਤਾਲ ਕੀਤੀ, ਜਿਸ ਤਹਿਤ ਸੀਸੀਟੀਵੀ ਕੈਮਰੇ ਵਿੱਚ ਪਿੰਡ ਬਰਕੰਦੀ ਵਾਸੀ ਰਵੀ ਸਿੰਘ ਪੁੱਤਰ ਕੁਲਵੰਤ ਸਿੰਘ ਮੋਟਰਸਾਇਕਲ ਲਿਜਾਂਦਾ ਹੋਇਆ ਵਿਖਾਈ ਦਿੱਤਾ, ਜਿਸ ਤੋਂ ਬਾਅਦ ਉਸਨੂੰ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ।