ਦੀਪਕ ਜੈਨ
ਜਗਰਾਓਂ, 20 ਜਨਵਰੀ 2021 – ਨਗਰ ਕੌਂਸਲ ਚੌਣਾ ਨੂੰ ਲੈਕੇ ਕਾਂਗਰਸ ਪਾਰਟੀ ਦੇ ਯੁਵਾ ਨੇਤਾ ਹਿਮਾਂਸ਼ੂ ਮਲਿਕ ਵਲੋਂ ਲਗਾਤਾਰ ਵਾਰਡ ਨ.12 ਦੇ ਵਾਸੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਚੌਣ ਪ੍ਰਚਾਰ ਵਿਚ ਓਨਾ ਵਲੋਂ ਆਪਣੀ ਪੂਰੀ ਤਾਕਤ ਲਗਾ ਦਿੱਤੀ ਗਈ ਹੈ। ਮਲਿਕ ਵਲੋਂ ਆਪਣੀ ਪਾਰਟੀ ਤੋਂ ਨਗਰ ਕੌਂਸਲ ਚੌਣਾਂ ਲੜਨ ਲਈ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਵਾਰਡ ਵਾਸੀਆਂ ਵਲੋਂ ਓਨਾ ਨਾਲ ਮੋਢੇ ਨਾਲ ਮੋਢਾ ਲਾਕੇ ਚਲਣ ਦਾ ਭਰੋਸਾ ਦਿਤਾ ਜਾ ਰਿਹਾ ਹੈ।
ਹਿਮਾਂਸ਼ੂ ਮਲਿਕ ਵਲੋਂ ਵਾਰਡ ਵਿਚ ਨੌਜਵਾਨਾਂ ਨੂੰ ਸੇਹਤਮੰਦ ਰਹਿਣ ਲਈ ਫ੍ਰੀ ਜਿਮ ਦੀ ਸੁਵਿਧਾ ਦਿੱਤੀ ਗਈ ਹੈ ਅਤੇ ਓਨਾ ਵਲੋਂ ਇਕ ਬਿਆਨ ਜਾਰੀ ਕਰਕੇ ਕੌਂਸਲਰ ਬਣਨ ਤੋਂ ਬਾਅਦ ਇਕ ਹੋਰ ਜਿਮ ਵਾਰਡ ਵਾਸੀਆਂ ਲਈ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਮਲਿਕ ਦਾ ਕਹਿਣਾ ਹੈ ਕਿ ਉਹ ਨਸ਼ੇ ਵਰਗੀ ਲਾਹਨਤ ਤੋਂ ਬਚੇ ਹੋਏ ਹਨ ਅਤੇ ਓਨਾ ਦਾ ਸੁਪਨਾ ਹੈ ਕਿ ਸਮਾਜ ਵਿਚ ਸਾਰੇ ਨੌਜਵਾਨ ਵੀ ਨਸ਼ੇ ਤੋਂ ਦੂਰ ਰਹਿਕੇ ਸੇਹਤਮੰਦ ਬਣਨ। ਓਨਾ ਕਿਹਾ ਕਿ ਜੇਕਰ ਲੋੱਕਾਂ ਵਲੋਂ ਓਨਾ ਨੂੰ ਕੌਂਸਲਰ ਬਣਾ ਦਿੱਤਾ ਜਾਂਦਾ ਹੈ ਤਾਂ ਉਹ ਪੂਰੀ ਲਗਨ ਨਾਲ ਓਨਾ ਸੇਵਾ ਵਿਚ ਹਾਜਰ ਰਹਿਣਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਲੈਕੇ ਚੰਗੇ ਸਮਾਜ ਦੀ ਸਿਰਜਣਾ ਵਿਚ ਸਹਿਯੋਗ ਕਰਨਗੇ।