ਅਸ਼ੋਕ ਵਰਮਾ
ਬਠਿੰਡਾ,20ਜਨਵਰੀ2021:ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਦਾ ਚੋਣ ਇਜਲਾਸ ਸੁਖਮੰਦਰ ਧਾਲੀਵਾਲ, ਗੁਰਦੀਪ ਸਿੰਘ ਬਰਾੜ ,ਹੰਸਰਾਜ ਬੀਜਵਾ,ਜੀਤ ਰਾਮ ਦੋਦੜਾ,ਅਮਿਰਤਪਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ’ਚ ਚੇਅਰਮੈਨ ਸੁਖਚੈਨ ਸਿੰਘ,ਪ੍ਰਧਾਨ ਮੱਖਣ ਸਿੰਘ ਖਣਗਵਾਲ,ਸੀਨੀਅਰ ਮੀਤ ਪ੍ਰਧਾਨ ਕਿਸ਼ੋਰ ਚੰਦ ਗਾਜ,ਦਰਸ਼ਨ ਸ਼ਰਮਾ,ਜਨਰਲ ਸਕੱਤਰ ਕੁਲਵਿੰਦਰ ਸਿੰਘ ਸਿੱਧੂ,ਕੈਸ਼ੀਅਰ ਸ਼ਿਵ ਬਹਾਦਰ,ਮੀਤ ਪ੍ਰਧਾਨ ਸੁਖਮੰਦਰ ਮਾਨ,ਬੇਅੰਤ ਸਿੰਘ ਭੁੱਚੋ ਅਤੇ ਕਿਰਸ਼ਨ ਮੌੜ ਸਮੇਤ 21 ਮੈਂਬਰੀ ਟੀਮ ਚੁਣੀ ਗਈ। ਇਸ ਤੋਂ ਪਹਿਲਾਂ ਸੰਘਰਸ਼ਾਂ ਦੌਰਾਨ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਜੱਥੇਬੰਦੀ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਜਲਾਸ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾਣ, ਕੱਚੇ ਮੁਲਾਜ਼ਮ ਪੱਕੇ,ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ, ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਤੇ ਬਕਾਇਆ ਰਿਲੀਜ਼ ਕੀਤਾ ਜਾਵੇ,ਸੀਵਰੇਜ ਬੋਰਡ ਮੁਲਾਜਮਾਂ ਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ,ਮਹਿਕਮਿਆਂ ਦਾ ਪੁਨਰਗਠਨ ਦੇ ਨਾਂ ਤੇ ਨਿੱਜੀਕਰਨ ਬੰਦ ਕੀਤਾ ਜਾਵੇ,। ਇਸ ਮੌਕੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਵੀ ਕੀਤੀ ਗਈ।