ਕੁਲਵੰਤ ਸਿੰਘ ਬੱਬੂ
ਰਾਜਪੁਰਾ 27 ਜਨਵਰੀ 2021 - ਨੈਸ਼ਨਲ ਹਾਈਵੇ ਤੇ ਸਥਿਤ ਡੇਰਾ ਬਾਬਾ ਸ਼੍ਰੀ ਚੰਦ ਜੀ ਮਦਨਪੁਰ ਚਲਹੇੜੀ ਵਿਖੇ ਡੇਰੇ ਦੇ ਮੁੱਖੀ ਬਾਬਾ ਬੰਤ ਸਿੰਘ ਦੀ ਰਹਿਨਮਈ ਹੇਠ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਹਰ ਸਾਲ ਦੀ ਤਰਾਂ ਮਨਾਇਆ ਗਿਆ ।ਜਿੱਥੇ ਇਲਾਕੇ ਦੀ ਸੰਗਤਾਂ ਨੇ ਵੱਡੀ ਤਦਾਦ ਵਿੱਚ ਹਿੱਸਾ ਲਿਆ ।ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਡੇਰੇ ਤੋਂ ਪੰਜ ਪਿਆਰਿਆ ਦੀ ਹਾਜਰੀ ਵਿੱਚ ਨਗਰ ਕੀਰਤਨ ਕੱਡਿਆ ਗਿਆ।
ਕੀਰਤਨ ਦੋਰਾਨ ਸੰਗਤਾਂ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ ।ਰਸਤੇ ਵਿੱਚ ਸੰਗਤਾਂ ਨੂੰ ਦੁੱੱਧ ਤੇ ਕਿਨੂੰਆਂ ਦਾ ਲੰਗਰ ਛਕਾਇਆ ਗਿਆ ।ਗਤਕਾ ਪਾਰਟੀਆਂ ਨੇ ਗਤਕਾ ਖੇਡ ਕੇ ਦੇ ਅਲੱਗ ਅਲੱਗ ਜੋਹਰ ਦਿਖਾਏ ।ਇਸ ਮੋਕੇ ਬਾਬਾ ਬੰਤ ਸਿੰਘ ਜੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਡੇਰੇ ਵਲੋਂ ਹਰ ਗੁਰਪੁਰਬ ਮਨਾਏ ਜਾਂਦੇ ਹਨ ।ਉਸੇ ਲੜੀ ਤਹਿਤ ਅੱਜ ਵੀ ਇਹ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ।ਇਸ ਸਮੇਂ੍ਹ ਲੰਗਰ ਦਾ ਆਟੁੱਟ ਪ੍ਰਬੰਧ ਸੀ ।