ਹਰੀਸ਼ ਕਾਲੜਾ
ਰੂਪਨਗਰ, 27 ਜਨਵਰੀ 2021: ਡੀ.ਸੀ.ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਵਲੋਂ ਸਥਾਨਿਕ ਹੈਡ ਵਰਕਸ ਤੇ ਬਣੇ ਦੀ ਕਿਕੱਰ ਵਾਟਰ ਫਰੰਟ ਰੈਸਟੋਰੈਂਟ ਦਾ ਰਿਬਨ ਅਤੇ ਕੇਕ ਕੱਟਕੇ ਉਦਘਾਟਨ ਕੀਤਾ ਗਿਆ।ਇਸ ਮੋਕੇ ਅਮਰਿੰਦਰ ਚੋਪੜਾ,ਰਮਿੰਦਰ ਸਿੰਘ ਬਾਜਵਾ,ਗੋਬਿੰਦਰ ਸਿੰਘ ਚੋਪੜਾ, ਸ਼੍ਰੀਮਤੀ ਤਾਰਾ ਚੋਪੜਾ,ਡਾ.ਐਚ.ਐਨ.ਸ਼ਰਮਾ ਅਤੇ ਪਤਵੰਤੇ ਹੋਰ ਹਾਜਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰੈਸਟੋਰੈਂਟ ਦੇ ਖੁਲ ਜਾਣ ਨਾਲ ਰੂਪਨਗਰ ਵਿਚ ਇਹ ਸਥਾਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਜਾਵੇਗਾ।ਉਨਾਂ ਇਹ ਵੀ ਕਿਹਾ ਕਿ ਜਿਲੇ ਵਿਚ ਸੈਲਾਨੀਆਂ ਲਈ ਹੋਰ ਵੀ ਕਈ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ ਅਤੇ ਜਲਦੀ ਹੀ ਸਥਾਨਿਕ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਵੀ ਰੈਸਟੋਰੈਂਟ ਸ਼ੁਰੂ ਕੀਤਾ ਜਾਵੇਗਾ।ਉਨਾਂ ਇਹ ਵੀ ਕਿ ਬਰਡ ਵਾਚ ਸੈਂਟਰ ਵੀ ਜਲਦੀ ਚਾਲੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਅਮਰਿੰਦਰ ਚੋਪੜਾ ਨੇ ਕਿਹਾ ਕਿ ਇਸ ਦੀ ਕਿਕੱਰ ਵਾਟਰ ਫਰੰਟ ਰੈਸਟੋਰੈਂਟ ਵਿਚ ਖਾਣ ਪੀਣ ਦੇ ਮਿਆਰ ਦਾ ਵਿਸ਼ੇਸ਼ ਧਿਆਨ ਰੀਖਆ ਜਾਵੇਗਾ।ਇਹ ਰੈਸਟੋਰੈਂਟ ਜੋ ਕਿ 01 ਫਰਵਰੀ ਤੋਂ ਸ਼ੁਰੂ ਹੋਵੇਗਾ ਸਵੇਰੇ ,08 ਵਜੇ ਤੋਂ ਸ਼ਾਮ 09 ਵਜੇ ਤੱਕ ਖੁਲਾ ਰਹੇਗਾ ਜਿਸ ਵਿਚ ਨਾਸ਼ਤਾ,ਦੁਪਹਿਰ ਦਾ ਖਾਣਾ,ਸਨੈਕਸ ਤੇ ਰਾਤ ਦਾ ਸ਼ਾਕਾਹਾਰੀ ਤੇ ਮਾਂਸਾਹਾਰੀ ਖਾਂਣਾ ਮਿਲੇਗਾ।ਸ਼ਨੀਵਾਰ ਤੇ ਐਤਵਾਰ ਸ਼ਾਮ ਨੂੰ ਵਿਸ਼ੇਸ਼ ਪਕਵਾਨ ਤਿਆਰ ਕਰ ਕੇ ਪਰੋਸੇ ਜਾਣਗੇ।ਉਨਾਂ ਇਹ ਵੀ ਕਿ ਜਲਦੀ ਹੀ 200 ਵਿਅਕਤੀਆਂ ਲਈ ਇੱਥੇ ਬੇਂਕੁਟ ਹਾਲ ਵੀ ਸ਼ੁਰੂ ਕੀਤਾ ਜਾਵੇਗਾ।