ਰਾਜਿੰਦਰ ਕੁਮਾਰ
ਬੰਗਾ, 23 ਫ਼ਰਵਰੀ 2021 - ਨਗਰ ਕੌਂਸਲ ਦੀਆਂ ਹੋਈਆ ਚੋਣਾਂ ਵਿਚ ਜੇਤੂ ਕੌਂਸਲਰਾਂ ਨੂੰ ਐਸ ਡੀ ਐਮ ਵਿਰਾਜ ਤਿੜਕੇ ਬੰਗਾ ਨੇ ਵਧਾਈ ਦਿੱਤੀ ਅਤੇ ਜਿੱਤ ਦਾ ਪ੍ਰਮਾਣ ਪੱਤਰ ਸੋਪਦਿਆਂ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਮੋਹਰੀ ਰੋਲ ਨਿਭਾਉਣ ਲਈ ਕਿਹਾ । ਇਸ ਮੌਕੇ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ ਤਿੰਨ ਤੋਂ ਤੋਂ ਜਿੱਤ ਪ੍ਰਾਪਤ ਕਰਕੇ ਕੌਸਲਰ ਬਣ ਆਪਣੀ ਪਾਰਟੀ ਦਾ ਮਾਣ ਵਧਾਇਆ।
ਅਨੀਤਾ ਖੋਸਲਾ ਨੇ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਗੱਲਬਾਤ ਕਰਦਿਆਂ ਬੰਗਾ ਸ਼ਹਿਰ ਦੇ ਸਮੂਹ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਤੇ ਮੈਨੂੰ ਪੂਰਾ ਮਾਣ ਹੈ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਮੈਂ ਵਾਰਡ ਨਿਵਾਸੀਆਂ ਦਾ ਦਿਲ ਤੋਂ ਰਿਣੀ ਹਾਂ।