ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 23 ਫਰਵਰੀ 2021 - ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਵਾਟਾਂ ਵਾਲੀ ਖ਼ੁਰਦ ਤੇ ਵਾਟਾਂ ਵਾਲੀ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਰਹਿਮਤ ਸ਼ਾਹ ਦੀ ਯਾਦ ਵਿਚ ਚੋਥਾ ਛਿੰਝ ਅਤੇ ਸਭਿਆਚਾਰਕ ਮੇਲਾ ਪੀਰ ਬਾਬਾ ਰਹਿਮਤ ਸ਼ਾਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ |
ਇਸ ਮੇਲੇ ਵਿੱਚ ਉੱਘੇ ਰਜਿੰਦਰ ਸਿੰਘ ਤਕੀਆ ਚੇਅਰਮੈਨ ਬਲਾਕ ਸੰਮਤੀ ਸੁਲਤਾਨਪੁਰ ਲੋਧੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਸ ਸਾਲਾਨਾ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਪਹਿਲਵਾਨਾਂ ਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਅਤੇ ਪ੍ਰਬੰਧਕਾਂ ਵਲੋਂ ਕੁਸ਼ਤੀਆਂ ਦਾ ਆਰੰਭ ਪਹਿਲਵਾਨਾਂ ਨੂੰ ਅਸ਼ੀਰਵਾਦ ਦੇ ਕੇ ਕੀਤਾ | ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਚੇਅਰਮੈਨ ਰਜਿੰਦਰ ਸਿੰਘ ਤਕੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਭਿਆਚਾਰਕ ਪ੍ਰੋਗਰਾਮ ਵਿਚ ਡਿਊਟ ਜੋੜੀ ਸਾਹਿਬ ਮਹਿਤਾ ਅਤੇ ਮਨਪ੍ਰੀਤ ਮਹਿਤਾ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ |
ਖੇਡ ਪ੍ਰੇਮੀਆਂ ਵਲੋਂ ਕੁਸ਼ਤੀਆਂ ਦਾ ਖ਼ੂਬ ਅਨੰਦ ਮਾਣਿਆ | ਕੁਸ਼ਤੀਆਂ ਦੀ ਕੁਮੈਂਟਰੀ ਮੰਗਾ ਅਲੀ ਵਲੋਂ ਬਾਖ਼ੂਬੀ ਨਿਭਾਈ ਗਈ | ਪ੍ਰਬੰਧਕਾਂ ਵਲੋਂ ਪਟਕੇ ਦੀ ਕੁਸ਼ਤੀ ਮੰਗਾ ਮਲਸੀਆਂ ਅਤੇ ਬਬਲੂ ਹੁਸ਼ਿਆਰਪੁਰ ਵਿਚਾਰਕ ਹੋਈ ਜਿਸ ਵਿੱਚ ਮੰਗਾ ਮਲਸੀਆਂ ਜੇਤੂ ਰਿਹਾ ਅਤੇ ਦੂਸਰੇ ਨੰਬਰ ਦੀ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਨੀ ਕਾਲਾ ਸੰਘਿਆਂ ਜੇਤੂ ਰਿਹਾ ਅਤੇ ਜੇਤੂ ਪਹਿਲਵਾਨ ਤੇ ਕੁਸ਼ਤੀਆਂ ਵਿਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਲਜਿੰਦਰ ਸਿੰਘ ਸੋਨੀ ਸਰਪੰਚ ਵਾਟਾਂ ਵਾਲੀ, ਸੈਕਟਰੀ ਸਲਵਿੰਦਰ ਸਿੰਘ, ਮਾਸਟਰ ਜਗਦੀਸ਼ ਸਿੰਘ ਵਲੋਂ ਸਮੂਹ ਸਹਿਯੋਗੀ ਸੱਜਣਾ ਤੇ ਖੇਡ ਪ੍ਰੇਮੀਆਂ ਦਾ ਸਾਲਾਨਾ ਖੇਡ ਛਿੰਝ ਮੇਲੇ ਵਿਚ ਸ਼ਿਰਕਤ ਕਰਨ 'ਤੇ ਧੰਨਵਾਦ ਕੀਤਾ |
ਇਸ ਮੌਕੇ ਗੁਰਜੀਤ ਸਿੰਘ ਝੰਡ ਯੂਕੇ, ਤਰਲੋਕ ਸਿੰਘ ਐਫ.ਸੀ.ਆਈ., ਫ਼ਕੀਰ ਸਿੰਘ, ਜਗਦੀਸ਼ ਸਿੰਘ, ਗੁਰਦੇਵ ਸਿੰਘ ਪੰਜਾਬ ਪੁਲਿਸ, ਕਰਨੈਲ ਸਿੰਘ ਨੰਬਰਦਾਰ, ਚਰਨ ਸਿੰਘ ਸਰਪੰਚ, ਜਸਬੀਰ ਸਿੰਘ , ਇੰਦਰ ਸਿੰਘ ਪ੍ਰਧਾਨ, ਮਾਸਟਰ ਸਤਪਾਲ ਸਿੰਘ, ਤਰਸੇਮ ਸਿੰਘ ਏ.ਐਸ.ਆਈ., ਰਾਜਪਾਲ ਰਾਜੂ, ਗੁਰਦੇਵ ਸਿੰਘ ਏ.ਐਸ.ਆਈ., ਸਤਨਾਮ ਸਿੰਘ ਏ.ਐਸ.ਆਈ., ਸੁਰਿੰਦਰ ਸਿੰਘ ਯੂ.ਏ.ਈ., ਸਰਪੰਚ ਸਰਵਨ ਸਿੰਘ, ਸਰਪੰਚ ਮਨੋਹਰ ਸਿੰਘ, ਸੁਦਾਗਰ ਸਿੰਘ ਨੰਬਰਦਾਰ, ਮੁਖ਼ਤਿਆਰ ਸਿੰਘ ਖਿੰਡਾ, ਅਜਮੇਰ ਸਿੰਘ ਖਾਨੋਵਾਲੀ, ਰਣਜੀਤ ਕੁਮਾਰ ਏ.ਐਸ.ਆਈ., ਸੁਖਜੀਤ ਸਿੰਘ, ਸੁਖਦੇਵ ਸਿੰਘ ਪੋਸਟਮੈਨ, ਸੁਖਦੇਵ ਸਿੰਘ, ਸਰਵਨ ਸਿੰਘ, ਜਸ਼ਨਜੀਤ ਸਿੰਘ ਐਸ.ਡੀ.ਓ., ਮਨਜਿੰਦਰ ਬਿੱਲੂ, ਫ਼ਕੀਰ ਚੰਦ, ਹਰੀ ਸਿੰਘ ਸਾਬਕਾ ਸਰਪੰਚ, ਕੁਲਬੀਰ ਸਿੰਘ ਸੈਕਟਰੀ ਵਲਣੀ, ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।