ਰਾਜਿੰਦਰ ਕੁਮਾਰ
ਬੰਗਾ, 27 ਫ਼ਰਵਰੀ 2021 - ਥਾਣਾ ਸਦਰ ਬੰਗਾ ਪੁਲਿਸ ਵਲੋਂ 3 ਪੇਟੀਆ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਏ ਐਸ ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਏ ਐਸ ਆਈ ਸੁਰਿੰਦਰ ਸਿੰਘ ਐਚ ਸੀ ਗਿਰਧਾਰੀ ਲਾਲ ,ਐਚ ਸੀ ਸੁਦਾਗਰ ਨਾਕਾ ਬੰਦੀ ਕਰ ਪਿੰਡ ਲੱਖਪੁਰ ਵਿਖੇ ਜਨਰਲ ਚੈਕਿੰਗ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਦੌਰਾਨ ਇਕ ਗੱਡੀ ਨੰਬਰ ਸੀ ਐਚ 01 ਵਾਈ 4930 ਨੂੰ ਰੋਕਿਆ ਗਿਆ। ਜਦੋ ਉਕਤ ਗੱਡੀ ਨੂੰ ਚੈਕ ਕੀਤਾ ਤਾ ਉਸ ਵਿਚੋਂ 3 ਪੇਟੀਆ ਸ਼ਰਾਬ ਮਾਰਕਾ ਸੀ ਐਲ ਐਮ ਪੰਜਾਬ ਵਿਸਕੀ ਬਰਾਮਦ ਹੋਈ। ਕਾਰ ਦਾ ਮਾਲਕ ਸੰਜੀਵ ਕੁਮਾਰ ਪੁੱਤਰ ਬਲਵੀਰ ਵਾਸੀ ਸ਼ਾਮ ਨਗਰ ਫਗਵਾੜਾ ਫੜੀ ਗਈ ਸ਼ਰਾਬ ਦਾ ਮੌਕੇ ਤੇ ਕੋਈ ਵੀ ਬਿੱਲ/ਲਾਈਸੰਸ ਨਹੀ ਦਿਖਾ ਸਕਿਆ। ਜਿਸ ਨੂੰ ਅਗਲੀ ਕਾਰਵਾਈ ਲਈ ਥਾਣਾ ਲਿਆਂਦਾ ਗਿਆ ਅਤੇ ਉਸ ਖਿਲਾਫ ਅਕਸਾਈਜ਼ ਐਕਟ ਅਧੀਨ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।