ਮਨਿੰਦਰਜੀਤ ਸਿੱਧੂ
- ਵਿਵੇਕ ਆਸ਼ਰਮ ਜੈਤੋ ਵਿਖੇ ਇੰਗਲੈਂਡ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 22ਵਾਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਾਇਆ
ਜੈਤੋ, 28 ਫਰਵਰੀ, 2021 - ਇੰਗਲੈਂਡ ਨਿਵਾਸੀ ਸੰਗਤ ਜਸਵਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਪੁਰੇਵਾਲ, ਪਰਮਿੰਦਰ ਸਿੰਘ ਮਾਂਗਟ, ਜੋਗਾ ਸਿੰਘ ਢਿੱਲੋਂ, ਬੀਬੀ ਪਰਮਿੰਦਰ ਕੌਰ ਪੁਰੇਵਾਲ, ਹਰਨੇਕ ਸਿੰਘ ਧਾਲੀਵਾਲ, ਗੁਰਮੀਤ ਸਿੰਘ ਭੱਲਾ, ਬਲਵਿੰਦਰ ਸਿੰਘ ਚੌਹਾਨ, ਜਸਪਾਲ ਸਿੰਘ ਭੱਲਾ, ਲਖਵੀਰ ਸਿੰਘ ਭਮਰਾ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਸਹਿਯੋਗ ਬ੍ਰਹਮਲੀਨ ਸੰਤ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੀ ਨਿੱਘੀ ਯਾਦ ਵਿੱਚ ਪੁੰਨਿਆ ਮੌਕੇ 22ਵਾਂ ਅੱਖਾਂ ਦਾ ਮੁਫਤ ਜਾਂਚ ਕੈਂਪ ਸਥਾਨਕ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ ਵਿਖੇ ਨਾਲ ਲਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਵਿਵੇਕ ਮਿਸਨ ਚੈਰੀਟੇਬਲ ਟਰੱਸਟ ਜਲਾਲ ਦੇ ਚੀਫ ਪੈਟਰਨ ਸਵਾਮੀ ਬ੍ਰਹਮ ਮੁਨੀ ਜੀ ਨੇ ਰੀਬਨ ਕੱਟ ਕੇ ਕੀਤਾ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਦੀਪਕ ਗਰਗ ਐਮ ਐਸ ਅਤੇ ਡਾਕਟਰ ਵਿਕਾਸ ਬਾਂਸਲ ਐਮ ਐਸ ਨੇ ਲਗਭਗ 225 ਮਰੀਜਾਂ ਨੂੰ ਚੈੱਕ ਕਰਕੇ ਚਿੱਟੇ ਮੋਤੀਏ ਵਾਲੇ ਮਰੀਜਾਂ ਦੀ ਚੋਣ ਕੀਤੀ ਗਈ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸੰਤ ਰਿਸੀ ਰਾਮ ਜਲਾਲ ਵਾਲਿਆਂ ਨੇ ਦੱਸਿਆ ਕਿ ਕੈਂਪ ਵਿੱਚ ਮਰੀਜਾਂ ਲਈ ਲੰਗਰ ਅਤੇ ਠਹਿਰਣ ਦਾ ਪ੍ਰਬੰਧ ਸੁਸਾਇਟੀ ਵੱਲੋਂ ਮੁਫਤ ਕੀਤਾ ਗਿਆ।
ਇਸ ਮੌਕੇ ਸਵਾਮੀ ਬ੍ਰਹਮ ਮੁਨੀ ਜੀ, ਸੰਤ ਰਿਸੀ ਰਾਮ ਜੀ, ਮਲਕੀਤ ਸਿੰਘ ਢਿੱਲੋਂ, ਹਰਗਿਆਨ ਸਿੰਘ, ਹਰਵਿੰਦਰ ਸਿੰਘ ਕਪੂਰਥਲਾ, ਡੀ ਸੀ ਸਿੰਘ, ਦਿਲਬਾਗ ਸਿੰਘ ਕਰੀਰ ਵਾਲੀ, ਜਗਦੀਸ ਸਿੰਘ, ਸੁਰਜੀਤ ਸਿੰਘ ਅਰੋੜਾ, ਤੇਜਿੰਦਰ ਸਿੰਘ ਬਰਾੜ, ਸੰਨੀ ਫਰੀਦਕੋਟ, ਗੁਰਪ੍ਰੀਤ ਸਿੰਘ ਬਾਜਾਖਾਨਾ, ਬਿੰਦਰ ਜੈਤੋ, ਸੁਮਨ ਜੀ ਐਨ ਐਮ, ਹਰਿੰਦਰ ਲੰਡਾ, ਅਮਨ ਜਿਗਰੀ, ਕਰਮਜੀਤ ਕੌਰ ਕੋਟਕਪੂਰਾ, ਦਰਸਨ ਸਿੰਘ, ਪ੍ਰੇਮੀ, ਬਿੰਨੂ ਆਦਿ ਹਾਜਰ ਸਨ।