ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 4 ਮਾਰਚ 2021 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਕਪੂਰਥਲਾ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਫਸਲੀ ਵਿਭਿੰਨਤਾ ਸਕੀਮ ਅਧੀਨ ਖੇਤੀਬਾੜੀ ਅਤੇ ਸਹਾਇਕ ਵਿਭਾਗਾਂ ਦੇ ਅਧਿਕਾਰੀਆਂ ਲਈ ਗੋਸ਼ਟੀ ਕਰਵਾਈ ਗਈ, ਜਿਸਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਸੁਸ਼ੀਲ ਕੁਮਾਰ ਨੇ ਕੀਤੀ ।
ਉਹਨਾਂ ਸਾਰਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਝੋਨੇ ਹੇਠੋਂ ਰਕਬਾ ਘਟਾ ਕੇ ਹੋਰ ਫਸਲਾਂ ਹੇਠ ਲਿਆਉਣ ਲਈ ਉਪਰਾਲੇ ਕਰਨ ਜਿਸ ਨਾਲ ਕੁਦਰਤੀ ਸੋਮੇ ਪਾਣੀ ਦਾ ਬਚਾਅ ਕਰਨ ਵਿਚ ਵੀ ਸਹਾਇਤਾ ਮਿਲੇਗੀ ।
ਇਸ ਮੌਕੇ ਨਬਾਰਡ ਦੇ ਜਨਰਲ ਮੈਨੇਜ਼ਰ ਸ੍ਰੀ ਵਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਸਲੀ ਵਿਭਿੰਨਤਾ ਅਧੀਨ ਫਾਰਮਰ ਪ੍ਰੋਡਿਊਸਰ ਸਮੂਹ ਦਾ ਲਾਭ ਲੈਣਾ ਚਾਹੀਦਾ ਹੈ, ਜਿਸ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਡਾ.ਸਲਾਰੀਆ ਵਲੋਂ ਫਸਲੀ ਵਿਭਿੰਨਤਾ ਬਾਰੇ ਜਾਣਕਾਰੀ ਦਿੱਤੀ ਗਈ ਜਦਕਿ ਡਾ ਗੋਬਿੰਦਰ ਸਿੰਘ ਵਲੋਂ ਮਿੱਟੀ ਪਰਖ ਅਤੇ ਫਸਲਾਂ ਦੀ ਰਹਿੰਦ-ਖੂੰਹਦ ਬਾਰੇ , ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਜ਼ਮੀਨ ਦੀ ਸਿਹਤ ’ਤੇ ਪ੍ਰਭਾਵ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।
ਡਾ. ਸੁਮਨ ਜੋਲੀ ਨੇ ਸਾਉਣੀ ਦੀਆਂ ਫਸਲਾਂ ਦੇ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ । ਰਿਸਰਚ ਐਂਡ ਕਮਿਊਨੀਕੇਸ਼ਨ ਫਾਉਂਡੇਸਨ ਦੇ ਡਾ.ਬਲਬੀਰ ਸਿੰਘ ਅਤੇ ਮੈਡਮ ਨਿਧੀ ਵਲੋਂ ਵੀ ਪਰਾਲੀ ਪ੍ਰਬੰਧਨ ’ਤੇ ਵਿਚਾਰ ਚਰਚਾ ਵਿਚ ਭਾਗ ਲਿਆ ਗਿਆ। ਪ੍ਰੋਗਰਾਮ ਦਾ ਸੰਚਾਲਨ ਡਾ. ਸੁਖਦੇਵ ਸਿੰਘ , ਖੇਤੀਬਾੜੀ ਅਫਸਰ ਵਲੋਂ ਕੀਤਾ ਗਿਆ ।
ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋਂ ਫੀਲਡ ਦਾ ਦੌਰਾ ਵੀ ਕਰਵਾਇਆ ਗਿਆ। ਇਸ ਮੌਕੇ ਖੇਤੀਬਾੜੀ ਅਫਸਰ ਅਸ਼ਵਨੀ ਕੁਮਾਰ, ਪਰਮਜੀਤ ਸਿੰਘ , ਜਸਬੀਰ ਸਿੰਘ , ਗੁਰਦੀਪ ਸਿੰਘ , ਐਚ.ਐਸ ਭਰੋਤ , ਗੁਰਪ੍ਰੀਤ ਸਿੰਘ ਸਿੱਧੂ ਏ.ਐਮ.ਓ , ਇੰਜ : ਜਗਦੀਸ ਸਿੰਘ , ਅਭਿਸੇਕ ਵੈਦ , ਖੇਤੀਬਾੜੀ ਵਿਕਾਸ ਅਫਸਰ ਵਿਸ਼ਾਲ ਕੌਸ਼ਲ , ਬਲਕਾਰ ਸਿੰਘ , ਡਾ. ਜਸਪਾਲ ਸਿੰਘ , ਪਰਮਜੀਤ ਸਿੰਘ , ਏ.ਈ.ਓ ਗੁਰਜੀਤ ਸਿੰਘ , ਬਲਕਾਰ ਸਿੰਘ , ਡੀ.ਪੀ.ਡੀ ਆਤਮਾ ਬਲਰਾਜ ਸਿੰਘ , ਯਾਦਵਿੰਦਰ ਸਿੰਘ , ਕੰਵਰ ਯਾਦਵਿੰਦਰ ਸਿੰਘ , ਸਿਮਰਜੀਤ ਸਿੰਘ , ਬਲਵਿੰਦਰ ਸਿੰਘ ਦੇਵਗਨ , ਰਮਿੰਦਰ ਸਿੰਘ ਬੇਦੀ , ਪਵਨਦੀਪ ਸਿੰਘ , ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ।