ਹਰੀਸ਼ ਕਾਲੜਾ
ਰੂਪਨਗਰ,04 ਮਾਰਚ 2021: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲਾ ਪ੍ਰਧਾਨ ਸ਼੍ਰੀ ਜੇ ਕੇ ਜੱਗੀ ਨੇ ਦਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਉਬਰਾਏ ਵੱਲੋਂ ਰੋਪੜ ਵਿਖੇ ਦੋ ਮੈਡੀਕਲ ਲੈਬੋਰਟਰੀਆਂ ਖੁੱਲਣ ਜਾ ਰਹੀਆਂ ਹਨ। ਜਿਸ ਵਿੱਚ ਹਰ ਤਰ੍ਹਾਂ ਦੇ ਮਨੁੱਖੀ ਸ਼ਰੀਰਕ ਟੈਸਟ ਮਾਰਕੀਟ ਨਾਲੋਂ 10% ਰੇਟਾਂ ਤੇ ਕੀਤੇ ਜਾਣਗੇ। ਇਹਨਾਂ ਵਿਚੋਂ ਇੱਕ ਲੈਬ ਆਪਣੀ ਰਸੋਈ ਨੇੜੇ ਰੇਲਵੇ ਸਟੇਸ਼ਨ ਰੂਪਨਗਰ ਰੈਡ ਕਰਾਸ ਸੁਸਾਇਟੀ ਦੀ ਸਹਾਇਤਾ ਨਾਲ ਚਲਾਈ ਜਾ ਰਹੀ ਹੈ।
ਆਪਣੀ ਰਸੋਈ ਵਿਖੇ ਇਹ ਲੈਬ 6 ਮਾਰਚ 2021 ਦਿਨ ਸ਼ਨੀਵਾਰ ਸਵੇਰੇ 10 ਵਜੇ, ਜਿਸ ਦਾ ਉਦਘਾਟਨ ਸ਼੍ਰੀ ਮਤੀ ਸੋਨਾਲੀ ਗਿੀ ਰਆਈ ਏ ਐਸ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਉਬਰਾਏ ਆਪਣੇ ਕਰ ਕਮਲਾਂ ਨਾਲ ਕਰਨਗੇ। ਇਸ ਲੈਬ ਵਿਚ ਈ ਸੀ ਜੀ ਸਿਰਫ਼ 20 ਰੁਪਏ ਵਿਚ ਹੋਵੇਗੀ। ਰੂਪਨਗਰ ਵਿਖੇ ਇਕ ਲੈਬ ਆਪਣੀ ਰਸੋਈ ਅਤੇ ਇਕ ਲੈਬ ਪੁਲਿਸ ਲਾਈਨ ਵਿਖੇ ਖੋਲੀ ਜਾਵੇਗੀ। ਰੋਪੜ ਜਿਲੇ ਵਿੱਚ ਇਕ ਲੈਬ ਨੰਗਲ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਵਿਖੇ 10 ਮਾਰਚ 2021 ਨੂੰ ਖੁੱਲਣ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡ ਰੱਤੇਵਾਲ ਬਾਬਾ ਭੂਰੀ ਵਾਲਿਆਂ ਦੇ ਆਸ਼ਰਮ ਵਿੱਚ ਮੈਡੀਕਲ ਲੈਬੋਰਟਰੀ ਖੋਲ੍ਹਣ ਜਾ ਰਹੀ ਹੈ।