ਅਸ਼ੋਕ ਵਰਮਾ
ਬਠਿੰਡਾ, 05 ਮਾਰਚ 2021: ਪੰਜਾਬ ਸਰਕਾਰ ਦੁਆਰਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਪੰਜਾਬ ਦੇ ਨੌਜਵਾਨਾ ਲਈ ਸ਼ੰਘਾਈ (ਚੀਨ) ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲੇ ਲਈ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ। ਇਸ ਸਬੰਧੀ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿ), ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਨੌਜਵਾਨਾ ਲਈ ਸ਼ੰਘਾਈ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2022 ਵਿੱਚ ਭਾਗ ਲੈਣ ਦੇ ਮੱਦੇਨਜ਼ਰ ਪੰਜਾਬ ਹੁਨਰ ਮੁਕਾਬਲਾ 2021 ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਨਰ ਮੁਕਾਬਲਾ ਪਹਿਲਾ ਜ਼ਿਲਾ ਲੈਵਲ ’ਤੇ ਬਾਅਦ ਵਿੱਚ ਸਟੇਟ ਅਤੇ ਨੈਸ਼ਨਲ ਲੈਵਲ ’ਤੇ ਕਰਵਾਏ ਜਾਣੇ ਹਨ। ਨੈਸ਼ਨਲ ਲੈਵਲ ਦੇ ਜੇਤੂ ਨੌਜਵਾਨਾਂ ਨੂੰ ਸ਼ੰਘਾਈ ਚੀਨ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2022 ਵਿੱਚ ਭਾਗ ਲੈਣ ਦੇ ਯੋਗ ਹੋਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇੰਨ੍ਹਾਂ ਹੁਨਰ ਮੁਕਾਬਲਿਆਂ ਵਿੱਚ ਕੋਈ ਵੀ ਨੌਜਵਾਨ ਜਿਸਦਾ ਜਨਮ 1 ਜਨਵਰੀ 1999 ਤੋ ਬਾਅਦ ਹੋਇਆ ਹੈ ਭਾਗ ਲੈ ਸਕਦਾ ਹੈ। ਇੰਨ੍ਹਾਂ ਮੁਕਾਬਲਿਆਂ ਲਈ ਨੌਜਵਾਨ ਵੱਖ-ਵੱਖ ਕੁੱਲ 44 ਟੇ੍ਰਡਜ਼ ਜਿਵੇਂ ਕਿ ਇੱਟ-ਬੰਨਣਾ, ਕੈਬਨਿਟ ਬਣਾਉਣਾ, ਤਰਖਾਣ, ਲੈਂਡਸਕੇਪ ਗਾਰਡਨਿੰਗ, ਪੇਟਿੰਗ ਅਤੇ ਸਜਾਵਟ, ਪਲੰਬਿੰਗ ਅਤੇ ਹੀਟਿੰਗ, ਰੈਫਿ੍ਰਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ, ਏਅਰਕਟਰਨ ਮੇਨਟੇਨ, ਆਟੋਮੋਬਾਈਲ ਟੈਕਾਨਾਲੌਜੀ, ਕਾਰ ਪੇਂਟਿੰਗ, ਭਾਰੀ ਵਾਹਨ ਦੀ ਸਾਂਭ-ਸੰਭਾਲ, ਸੀ.ਐਨ.ਸੀ. ਮਿਲਿੰਗ, ਸੀ.ਐਨ.ਸੀ. ਟਰਨਿੰਗ, ਕੰਕਰੀਟ ਕੰਸਟਰਕਸ਼ਨ ਵਰਕ, ਕੰਸਟਰਕਸ਼ਨ ਮੈਟਲ ਵਰਕ, ਇਲੈਕਟ੍ਰਾਨਿਕਸ ਮਕੈਨੀਕਲ ਇੰਜੀਨੀਅਰਿੰਗ ਡਿਜਾਈਨ-ਕੈਡ, ਮੇਕੈਟ੍ਰੋਨਿਕਸ, ਮੋਬਾਇਲ ਰੋਬੋਟਿਕਸ, ਪਲਾਸਟਿਕ ਡਾਈ ਇੰਜੀਨੀਅਰਿੰਗ, ਵੈਲਡਿੰਗ, ਇਨਫਰਮੇਸ਼ਨ ਨੈੱਟਵਰਕ ਕੇਬਲਿੰਗ, ਆਈ.ਟੀ. ਨੈੱਟਵਰਕ ਸਿਸਟਮਸ ਐਡਮਨਿਸਟੇ੍ਰਸ਼ਨ, ਆਈ.ਟੀ. ਸਾਵਟਵੇਅਰ ਫਾਰ ਬਿਜਨੈਸ, ਪਿ੍ਰੰਟ ਮੀਡਿਆ ਟੈਕਾਨੋਲੋਜੀ, ਵੈਬ ਡਿਜਾਈਨ ਅਤੇ ਵਿਕਾਸ, ਫੈਸ਼ਨ ਟੈਕਨੋਲੋਜੀ, ਫਲੋਰਿਸਟਰੀ, ਗ੍ਰਾਫਿਕ ਡਿਜਾਈਨ ਟੈਕਨੋਲੋਜੀ, ਗਹਿਣਿਆਂ, ਵਿਜੂਅਲ ਮਰਚੇਡਾਈਜਿੰਗ/ਵਿੰਡੋਂ ਡਰੈਸਿੰਗ, ਬੇਕਰੀ, ਬਿਊਟੀ ਥੈਰੇਪੀ, ਪੈਸਟਰੀ ਅਤੇ ਕਨਫੈੱਕਸ਼ਨਰੀ, ਖਾਣਾ ਪਕਾਉਣਾ, ਸਿਹਤ ਅਤੇ ਸਮਾਜਕ ਦੇਖਭਾਲ, ਰੈਸਟੋਰੈਂਟ ਸਰਵਿਸ, 3.ਡੀ. ਡਿਜੀਟਲ ਗੇਮ ਆਰਟ, ਵਾਲ ਅਤੇ ਫਰਸ਼ ਟਾਇਲਿੰਗ, ਇਲੈਕਟਿ੍ਰਕਲ ਸਥਾਪਨਾਵਾਂ, ਉਦਯੋਗਿਕ ਨਿਯੰਤਰਣ, ਪਲਾਸਟਰਿੰਗ ਅਤੇ ਡ੍ਰਾਈਵਲ ਸਿਸਟਮ ਆਦਿ ਕਿਸੇ ਵੀ ਟੇ੍ਰਡ ਵਿੱਚ ਭਾਗ ਲੈ ਸਕਦੇ ਹਨ। ਚਾਹਵਾਨ ਅਤੇ ਸਕਿਲਡ ਨੌਜਵਾਨ ਹੇਠ ਲਿਖੇ ਲਿੰਕ ’ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।