ਦੀਪਕ ਜੈਨ
- ਸ਼ਿਵਰਾਤਰੀ ਦੇ ਦਿਨਾਂ ਚ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੱਕੇ ਪ੍ਰਬੰਧ ਕਰੋ
ਜਗਰਾਓਂ, 6 ਮਾਰਚ 2021 - ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਲੁਧਿਆਣਾ ਦੀ ਤਰਫੋਂ ਐਸਐਸਪੀ ਲੁਧਿਆਣਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ 11 ਮਾਰਚ ਨੂੰ ਸ਼ਿਵਰਾਤਰੀ ਦਾ ਤਿਉਹਾਰ ਹੈ ਅਤੇ ਇਸ ਦਿਨ ਸ਼ਿਵ ਭਗਤਾਂ ਵਲੋਂ ਹਰਿਦੁਆਰ ਤੋਂ ਗੰਗਾ ਦਾ ਪਾਣੀ ਲਿਆ ਕੇ ਸ਼ਿਵ ਦਾ ਅਭਿਸ਼ੇਕ ਕੀਤਾ ਜਾਂਦਾ ਹੈ ਜਿਸ ਲਈ ਸ਼ਿਵ ਭਗਤ ਹਰਿਦੁਆਰ ਲਈ ਰਵਾਨਾ ਹੋਏ ਹਨ। ਸੋਮਵਾਰ ਨੂੰ ਸ਼ਿਵ ਭਗਤ ਲੁਧਿਆਣਾ ਜ਼ਿਲ੍ਹੇ ਵਿੱਚ ਦਾਖਲ ਹੋਣਗੇ ਅਤੇ ਆਪਣੇ-ਆਪਣੇ ਸ਼ਹਿਰਾਂ ਵਿੱਚ ਪਹੁੰਚਣਗੇ।
ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਲੁਧਿਆਣਾ ਨੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਪੈਂਦੇ ਹਾਈਵੇ ’ਤੇ 8 ਤੋਂ 10 ਮਾਰਚ ਦੀ ਦੇਰ ਰਾਤ ਤੱਕ ਸ਼ਿਵ ਭਗਤਾਂ ਦੀ ਸੁਰੱਖਿਆ ਲਈ ਠੋਸ ਪ੍ਰਬੰਧ ਕੀਤੇ ਜਾਣ। ਪ੍ਰੀਸ਼ਦ ਦੇ ਪ੍ਰਧਾਨ ਹਰਵਿੰਦਰ ਪਾਲ ਬਾਂਸਲ ਨੇ ਮੰਗ ਕੀਤੀ ਕਿ ਜਗਰਾਉਂ ਦੇ ਸ਼ਰਧਾਲੂ 10 ਮਾਰਚ ਦੀ ਰਾਤ ਨੂੰ ਜੀਟੀ ਰੋਡ ‘ਤੇ ਸਥਿਤ ਪ੍ਰਸਿੱਧ ਹੋਟਲ ਦੇ ਸਾਹਮਣੇ ਠਹਿਰਾਵ ਕਰਨਗੇ। ਇਸ ਲਈ ਸਾਡੇ ਵਲੋਂ ਮੰਗ ਕੀਤੀ ਗਈ ਹੈ ਕਿ ਸ਼ਿਵ ਭਗਤਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾਣ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਲੁਧਿਆਣਾ ਦੇ ਮੁਖੀ ਹਰਵਿੰਦਰ ਪਾਲ ਬਾਂਸਲ, ਬਜਰੰਗ ਦਲ ਜਗਰਾਓਂ ਦੇ ਜ਼ਿਲ੍ਹਾ ਮੁਖੀ ਹਰਸ਼ ਸਿੰਗਲਾ ਅਤੇ ਜਗਰਾਉਂ ਮੁਖੀ ਮੁਕੇਸ਼ ਕੁਮਾਰ ਹਾਜ਼ਰ ਸਨ।