ਹਰੀਸ਼ ਕਾਲੜਾ
- ਰਹਿੰਦੇ ਵਿਕਾਸ ਕਾਰਜ ਹੋਣਗੇ ਜਲਦੀ ਮੁਕੰਮਲ-ਸਪੀਕਰ
ਕੀਰਤਪੁਰ ਸਾਹਿਬ 7 ਮਾਰਚ 2021 - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਕੀਰਤਪੁਰ ਸਾਹਿਬ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸ ਇਲਾਕੇ ਦੇ ਬਾਕੀ ਰਹਿੰਦੇ ਵਿਕਾਸ ਕਾਰਜ ਜਲਦੀ ਮੁਕੰਮਲ ਕਰਵਾਏ ਜਾਣਗੇ।
ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਅੱਜ ਕੀਰਤਪੁਰ ਸਾਹਿਬ ਦੇ ਵਿਸ਼ੇਸ਼ ਦੋਰੇ ਤੇ ਇਥੇ ਆਏ ਹੋਏ ਸਨ। ਉਹਨਾਂ ਨੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਦੋਰਾ ਕੀਤਾ ਅਤੇ ਰਹਿੰਦੇ ਵਿਕਾਸ ਕਾਰਜ ਜਲਦੀ ਮੁਕੰਮਲ ਕਰਵਾਉਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਦਬੂੜ ਵਿੱਚ ਆਈ ਟੀ ਆਈ ਦੀ ਨਵੀਂ ਇਮਾਰਤ ਦਾ ਨਿਰਮਾਣ ਜਲਦੀ ਸੁਰੂ ਹੋ ਜਾਵੇਗਾ ਜਿਥੇ ਇਸ ਖੇਤਰ ਦੇ ਬੱਚਿਆ ਨੂੰ ਤਕਨੀਕੀ ਸਿਖਲਾਈ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ। ਉਹਨਾਂ ਕਿਹਾ ਕਿ ਕੀਰਤਪੁਰ ਸਾਹਿਬ ਵਿੱਚ ਪੁੱਲ ਦਾ ਨਿਰਮਾਣ, ਕਮਿਊਨਿਟੀ ਸੈਂਟਰ ਦੀ ਉਸਾਰੀ, ਸਵਾਗਤੀ ਗੇਟ, ਸੜਕਾਂ, ਗਲੀਆਂ, ਨਾਲੀਆਂ ਅਤੇ ਪਾਰਕਿੰਗ ਦੇ ਨਿਰਮਾਣ ਨਾਲ ਇਸ ਨਗਰੀ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾ ਉਪਲੱਬਧ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾ ਲਈ ਲਗਾਤਾਰ ਫੰਡ ਉਪਲੱਬਧ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕੀਰਤਪੁਰ ਸਾਹਿਬ ਦੀ ਇਤਿਹਾਸਕ ਮਹੱਤਤਾ ਹੈ ਅਤੇ ਇਸ ਪਵਿੱਤਰ ਨਗਰੀ ਦਾ ਵਿਕਾਸ ਕਰਵਾਉਣਾ ਸਾਡਾ ਫਰਜ ਹੈ ਇਸਲਈ ਕੀਰਤਪੁਰ ਸਾਹਿਬ ਦਾ ਯੋਜਨਾਬੰਧ ਢੰਗ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਦੋਰਾ ਕੀਤਾ ਅਤੇ ਲੋਕਾਂ ਦੀ ਮੁਸ਼ਕਿਲਾਂ ਸੁਣੀਆਂ।
ਇਸ ਮੋਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ, ਪਾਲੀ ਸ਼ਾਹ ਕੋੜਾ, ਬਲਵੀਰ ਸਿੰਘ ਭੀਰੀ, ਹਿਮਾਸ਼ੂ ਟੰਡਨ,ਤੇਜਿੰਦਰ ਸਿੰਘ, ਮਨਿੰਦਰ ਸਿੰਘ, ਜੰਗ ਬਹਾਦਰ, ਨਾਜਰ ਨੰਦੀ, ਤਾਜ ਖਾਨ, ਮਾਘੀ ਚੋਧਰੀ,ਬਲਦੇਵ ਰਾਜ ਕੋੜਾ, ਅਨੰਤਜੀਤ ਸਿੰਘ, ਨੰਦਾ ਅਤੇ ਪੰਤਵੱਤੇ ਵੱਡੀ ਗਿਣਤੀ ਵਿੱਚ ਹਾਜਰ ਸਨ।