← ਪਿਛੇ ਪਰਤੋ
ਜਲੰਧਰ 7 ਮਾਰਚ 2021 - ਕੈਂਟ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ ਪਾਰ ਕਰਦਿਆਂ ਐਤਵਾਰ ਸਵੇਰੇ ਨੌਜਵਾਨ ਦੀ ਗੱਡੀ ਦੀ ਲਪੇਟ ਵਿਚ ਆ ਜਾਣ ਨਾਲ ਮੌਤ ਹੋ ਗਈ। ਹਾਲਾਂਕਿ, ਅਜੇ ਉਸਦੀ ਪਛਾਣ ਨਹੀਂ ਹੋ ਸਕੀ ਹੈ। ਜੀਆਰਪੀ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਐਤਵਾਰ ਸਵੇਰੇ 7 ਵਜੇ ਦੇ ਕਰੀਬ ਟ੍ਰੇਨ ਨੰਬਰ 02237 ਬਨਾਰਸ ਐਕਸਪ੍ਰੈਸ ਰੇਲਵੇ ਦੀ ਲਪੇੇੇਟ ਵਿਚ ਆ ਜਾਣ ਨਾਲ ਲਾਈਨ ਪਾਰ ਕਰ ਰਹੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਉਸਦੀ ਸ਼ਨਾਖਤ ਲਈ ਆਸ ਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਕਾਰਨ, ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ।
Total Responses : 193