ਸਮਾਣਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਫੜਿਆ ਗਿਆ ਲਾਹਣ
ਦੀਦਾਰ ਗੁਰਨਾ
ਸਮਾਣਾ 6 ਅਪ੍ਰੈਲ : ਜਸਵੰਤ ਸਿੰਘ ਮਾਂਗਟ, ਪੀ.ਪੀ.ਐੱਸ,ਉਪ ਕਪਤਾਨ ਪੁਲਿਸ, ਸਰਕਲ, ਸਮਾਣਾ ਜੀ ਨੇ ਪ੍ਰੈੱਸ ਨੋਟ ਰਾਹੀ ਦੱਸਿਆ ਕਿ ਸ੍ਰੀ ਵਿਕਰਮਜੀਤ ਦੁੱਗਲ ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਕਰੀਮੀਨਲ ਪ੍ਰਵਿਰਤੀ ਵਾਲੇ ਵਿਅਕਤੀਆਂ ਅਤੇ ਨਜਾਇਜ਼਼ ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸ੍ਰੀ ਪਲਵਿੰਦਰ ਸਿੰਘ ਚੀਮਾ ਪੀ.ਪੀ.ਐੱਸ, ਕਪਤਾਨ ਪੁਲਿਸ (ਟਰੈਫ਼ਿਕ) ਪਟਿਆਲਾ ਦੀ ਰਹਿਨੁਮਾਈ ਅਤੇ ਸ੍ਰੀ ਜਸਵੰਤ ਸਿੰਘ ਮਾਂਗਟ ਪੀ.ਪੀ.ਐੱਸ, ਉਪ ਕਪਤਾਨ ਪੁਲਿਸ ਸਮਾਣਾ ਦੀ ਨਿਗਰਾਨੀ ਹੇਠ, ਮੁੱਖ ਅਫ਼ਸਰ ਥਾਣਾ ਸਦਰ ਸਮਾਣਾ ਐੱਸ.ਆਈ ਅੰਕੁਰਦੀਪ ਸਿੰਘ, ਇੰਚਾਰਜ ਚੌਕੀ ਮਵੀ ਕਲਾਂ, ਐਸ.ਆਈ ਸੰਦੀਪ ਸਿੰਘ ਸਮੇਤ ਫੋਰਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਪਿੰਡ ਮਰੌੜੀ ਵਿਖੇ ਸਰਚ ਅਪਰੇਸ਼ਨ ਚਲਾਇਆ ਗਿਆ, ਦੌਰਾਨੇ ਸਰਚ ਅਪਰੇਸ਼ਨ ਏ.ਐਸ.ਆਈ ਰਣਜੀਤ ਸਿੰਘ ਚੌਕੀ ਮਵੀ ਕਲਾਂ ਨੇ ਘੱਗਰ ਘਾਟ ਪਿੰਡ ਮਰੌੜੀ ਤੋਂ 1200 ਲੀਟਰ ਲਾਹਣ ਬਰਾਮਦ ਕਰਵਾ ਕੇ ਮੁਕੱਦਮਾ ਨੰਬਰ 71 ਮਿਤੀ 06-04-2021 ਅ/ਧ 61,1/14 ਐਕਸਾਈਜ਼਼ ਐਕਟ ਥਾਣਾ ਸਦਰ ਸਮਾਣਾ ਬਰਖ਼ਿਲਾਫ਼ ਹਰਪਾਲ ਸਿੰਘ ਉਰਫ਼਼ ਪਾਲਾ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਰੌੜੀ ਦਰਜ ਕਰਵਾਇਆ, ਤੇ ਇਸੇ ਤਰ੍ਹਾਂਂ ਹੌਲਦਾਰ ਸਾਹਿਬ ਸਿੰਘ ਨੇ ਪਿੰਡ ਮਰੋੜੀ ਦੇ ਢੋਭੇ ਨੇੜੇ ਰੂੜੀਆਂ ਵਿੱਚੋਂ 100 ਲੀਟਰ ਬਰਾਮਦ ਕਰਵਾਕੇ ਮੁਕੱਦਮਾ ਨੰਬਰ 72 ਮਿਤੀ 06-04-2021 ਅ/ਧ 61,1/14 ਐਕਸਾਈਜ ਐਕਟ ਥਾਣਾ ਸਦਰ ਸਮਾਣਾ ਬਰਖ਼ਿਲਾਫ਼ ਬਚਿੱਤਰ ਸਿੰਘ ਉਰਫ ਚਿੱਤੂ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਮਰੌੜੀ ਦਰਜ ਰਜਿਸਟਰ ਕਰਵਾਇਆ,ਅਤੇ ਸਰਚ ਦੌਰਾਨ 100 ਲੀਟਰ ਲਾਹਣ ਹੋਰ ਬਰਾਮਦ ਕੀਤਾ ਗਿਆ , ਇਸ ਤਰ੍ਹਾਂ ਕੁੱਲ 1400 ਲੀਟਰ ਲਾਹਣ ਬਰਾਮਦ ਕੀਤੀ ਗਈ , ਸ੍ਰੀ ਜਸਵੰਤ ਸਿੰਘ ਮਾਂਗਟ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਮਾਣਾ ਨੇ ਦੱਸਿਆ ਕਿ ਇਸ ਸਰਚ ਅਪਰੇਸ਼ਨ ਦਾ ਮੁੱਖ ਮਕਸਦ ਨਜਾਇਜ ਸ਼ਰਾਬ ਕਸੀਦਕੇ ਵੇਚਣਾ ਗੈਰ ਕਾਨੂੰਨੀ ਧੰਦੇ ਨੂੰ ਰੋਕਣਾ ਹੈ, ਜੋ ਕਿਸੇ ਵੀ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸੇ ਤਰ੍ਹਾ ਭਵਿੱਖ ਵਿੱਚ ਸਰਚ ਅਪਰੇਸ਼ਨ ਜਾਰੀ ਰਹੇਗਾ
ਸਮਾਣਾ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦਾ ਦ੍ਰਿਸ਼