ਸੰਜੀਵ ਜਿੰਦਲ
ਮਾਨਸਾ - 10 ਅਪ੍ਰੈਲ 2021: ਬਾਬਾ ਧਿਆਨ ਦਾਸ ਦੇ ਸਾਲਾਨਾ ਜੋੜ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਡੇਰਾ ਬਾਬਾ ਧਿਆਨ ਦਾਸ ਝੁਨੀਰ ਵਿਖੇ ਸਹਾਰਾ ਜਨਸੇਵਾ ਸੁਸਾਇਟੀ ਝੁਨੀਰ ਅਤੇ ਮਹਾਂਦੇਵ ਕਾਂਵਡ਼ ਸੰਘ ਝੁਨੀਰ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਬੈਂਕ ਮਾਨਸਾ ਵੱਲੋਂ ਇਹ ਖੂਨ ਇਕੱਤਰ ਕੀਤਾ ਗਿਆ ਜਿਸ ਵਿਚ ਖ਼ੂਨ ਦਾਨੀਆਂ ਵੱਲੋਂ ਤਕਰੀਬਨ 51 ਯੂਨਿਟ ਖ਼ੂਨਦਾਨ ਕੀਤਾ ਗਿਆ ਇਸ ਮੌਕੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਭੰਮਾ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਸਾਡਾ ਦਾਨ ਕੀਤਾ ਹੋਇਆ ਖੂਨ ਲੋੜ ਪੈਣ ਤੇ ਕਿਸੇ ਵੀ ਮਨੁੱਖ ਦੀ ਜਾਨ ਬਚਾ ਸਕਦਾ ਹੈ । ਹਰ ਇੱਕ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਕਰਕੇ ਆਪਣਾ ਸਹਿਯੋਗ ਪਾਉਣਾ ਚਾਹੀਦਾ ਹੈ , ਤਾਂ ਜੋ ਲੋੜ ਪੇੈਣ ਤੇ ਜ਼ਰੂਰਤਵੰਦਾ ਨੂੰ ਖੂਨ ਮਿਲ ਸਕੇ ਅਤੇ ਹੱਸਦੀਆਂ ਖੇਡਦੀਆਂ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ ।
ਇਸ ਮੌਕੇ ਸੰਜੀਵ ਕੁਮਾਰ ਸਿੰਗਲਾ ਝੁਨੀਰ ,ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ, ਪੰਚਾਇਤ ਮੈਂਬਰ ਇੰਦਰਜੀਤ ਸਿੰਘ ਗੋਲੂ ਢਿੱਲੋਂ ਝੁਨੀਰ, ਬਾਬਾ ਧਿਆਨ ਦਾਸ ਕਮੇਟੀ ਪ੍ਰਧਾਨ ਰਵਿੰਦਰ ਸਿੰਘ ,ਸੁਰਜੀਤ ਫੌਜੀ , ਕਿਸਾਨ ਆਗੂ ਨਰ ਸਿੰਘ ਸਿੱਧੂ ਝੁਨੀਰ , ਗੁਰਦੀਪ ਭਲਾਈਕੇ,ਜਸਪਾਲ ਸ਼ਰਮਾ , ਸੇਠ ਪਾਲਾ ਰਾਮ ਝੁਨੀਰ ,ਪ੍ਰੇਮ ਕੁਮਾਰ ਸਿੰਗਲਾ,ਬਲਜਿੰਦਰ ਸਿੰਘ ਚੌਹਾਨ ਝੰਡੂਕੇ ਆਦਿ ਸਹਿਯੋਗੀ ਸੱਜਣ ਹਾਜ਼ਰ ਸਨ।