ਦੀਪਕ ਜੈਨ
ਜਗਰਾਓਂ, 16 ਅਪ੍ਰੈਲ 2021 - ਪੁਲਿਸ ਵਲੋਂ ਇਕ ਵਿਅਕਤੀ ਨੂੰ 28 ਬੋਤਲਾਂ ਸ਼ਰਾਬ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਗੁਰਮੀਤ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਮੁਖਬਰੀ ਹੋਈ ਸੀ ਕਿ ਹਨੀ ਸ਼ਰਮਾ ਪੁੱਤਰ ਰਜਿੰਦਰ ਪਾਲ ਸ਼ਰਮਾ ਵਾਸੀ ਮਹਾਵੀਰ ਚੌਂਕ ਜਗਰਾਓਂ ਹੋਰਨਾਂ ਸੂਬਿਆਂ ਵੇਚਣ ਦਾ ਆਦੀ ਹੈ ਅਤੇ ਅੱਜ ਪੁਲਿਸ ਵਲੋਂ ਉਸਨੂੰ 28 ਬੋਤਲ ਸ਼ਰਾਬ ਫ਼ਾਰ ਸੇਲ ਹਰਿਆਣਾ ਸਮੇਤ ਗਿਰਫ਼ਤਾਰ ਕੀਤਾ ਹੈ ਅਤੇ ਉਸ ਉਪਰ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।
ਦੂਜੇ ਮਾਮਲੇ ਵਿਚ ਥਾਣਾ ਸਿਟੀ ਜਗਰਾਓਂ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 520 ਨਸ਼ੀਲੀ ਗੋਲੀਆਂ ਸਮੇਤ ਗਿਰਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿਤੀ ਸੀ ਕਿ ਬੂਟਾ ਸਿੰਘ ਹਰਬੰਸ ਸਿੰਘ ਭੈਣੀ ਗੁਜਰਾਂ ਅੱਜ ਜਗਰਾਓਂ ਵਿਚ ਨਸ਼ੀਲੀ ਗੋਲੀਆਂ ਵੇਚਣ ਆ ਰਿਹਾ ਹੈ ਅਤੇ ਪੁਲਿਸ ਵਲੋਂ ਬੂਟਾ ਸਿੰਘ ਤੋਂ ਨਸ਼ੀਲੀ ਗੋਲੀਆਂ ਦੀ ਬਰਾਮਦਗੀ ਕਰਕੇ ਉਸਨੂੰ ਸੀ ਆਈ ਏ ਸਟਾਫ ਜਗਰਾਓਂ ਦੇ ਹਵਾਲਾਤ ਵਿਚ ਬੰਦ ਕੀਤਾ ਗਿਆ ਹੈ ਅਤੇ ਉਸ ਉਪਰ ਮੁਕਦਮਾ ਵੀ ਦਰਜ ਕੀਤਾ ਗਿਆ ਹੈ।