- ਹਰ ਵਾਰਡ ਦੇ ਹਰ ਇਲਾਕੇ ਵਿਚ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹਾਂ: ਮੇਅਰ ਕਰਮਜੀਤ ਸਿੰਘ ਰਿੰਟੂ
ਅੰਮ੍ਰਿਤਸਰ, 18 ਅਪ੍ਰੈਲ, 2021: ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ਼ਹਿਰ ਦੀ ਦਿੱਖ ਨਿਖਾਰਣ ਲਈ ਲਗਾਤਾਰ ਵਿਕਾਸ ਕਾਰਜਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਸ਼ਹਿਰ ਦੀ ਹਰ ਵਾਰਡ ਹਰ ਇਲਾਕੇ ’ਚ ਵਿਕਾਸ ਦੇ ਚਾਰ ਚੰਨ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਵਿਧਾਨ ਸਭਾ ਹਲਕਾ ਉੱਤਰੀ ਵਾਰਡ ਨੰ: 12 ਦੇ ਗ੍ਰੀਨ ਫੀਲਡ ਨੇੜੇ ਬਾਲਾ ਜੀ ਮੰਦਿਰ ਵਿਖੇ ਸੜਕਾਂ ਨੂੰ ਪੱਕਿਆ ਕਰਨ ਲਈ ਪ੍ਰੀਮਿਅਕਸ ਪਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ 12 ਲੱਖ ਦੀ ਲਾਗਤ ਨਾਲ ਕੀਤੇ ਜਾ ਵਿਕਾਸ ਕਾਰਜਾਂ ਨਾਲ ਗ੍ਰੀਨ ਫੀਲਡ, ਬਾਲਾ ਜੀ ਮੰਦਿਰ ਆਦਿ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਕਾਫੀ ਰਾਹਤ ਮਿਲੇਗੀ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਉੱਤਰੀ ਦੇ ਹਰ ਵਾਰਡ ਦਾ ਅਸੀਂ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕੀਤਾ ਹੈ। ਮੇਅਰ ਰਿੰਟੂ ਨੇ ਕਿਹਾ ਕਿ ਸ਼ਹਿਰ ਦੀ ਹਰ ਗਲੀ ਹਰ ਮੁੱਹੱਲੇ ਦੀ ਸੜਕ ਪੱਕੀ ਕੀਤੀ ਗਈ ਅਤੇ ਸ਼ਹਿਰ ਦੀ ਹਰ ਵਾਰਡ ਦੇ ਹਰ ਇਲਾਕੇ ਵਿਚ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹਾਂ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਦੀ ਹਰ ਵਾਰਡ ਦੀ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕੀਤਾ ਗਿਆ ਹੈ । ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਰ ਇਲਾਕੇ ਦਾ ਕਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਮੌਕੇ ਕੌਂਸਲਰ ਸ੍ਰੀਮਤੀ ਪਿ੍ਰਅੰਕਾ ਸ਼ਰਮਾ, ਸ੍ਰੀ ਰਿਤੇਸ਼ ਸ਼ਰਮਾ, ਕੇਵਲ ਕ੍ਰਿਸ਼ਨ ਕਾਕੂ, ਹੈਪੀ ਦਰਿਆ, ਗੁਰਨਾਮ ਸਿੰਘ ਲਹਿਰੀ, ਪ੍ਰਵੀਨ ਰਾਜੂ ਤੁੰਗ, ਸਵਰਨ ਸਿੰਘ ਆਦਿ ਹਾਜ਼ਰ ਸਨ।