ਪਰਵਿੰਦਰ ਸਿੰਘ ਕੰਧਾਰੀ
- ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਨੇ ਮਾਨਵਤਾ ਦੀ ਵੱਡੀ ਸੇਵਾ: ਕੁਸ਼ਲਦੀਪ ਢਿੱਲੋਂ
ਫ਼ਰੀਦਕੋਟ, 18 ਅਪ੍ਰੈਲ -ਰੋਜ਼ ਇਨਕਲੇਵ ਵੈੱਲਫ਼ੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ਸਿਹਤ ਵਿਭਾਗ ਵੱਲੋਂ ਮੁਫ਼ਤ ਕੋਵਿਡ-19 ਟੀਕਾਕਰਨ ਕੈਂਪ ਅੱਜ ਰੋਜ਼ ਇਨਕਲੇਵ ਦੇ ਕਮਲ ਕਲਿਆਣ ਆਸ਼ਰਮ ਦੇ ਮਹਾਂਮਿ੍ੰਤਯੁੰਜਯ ਮਹਾਂਦੇਵ ਮੰਦਰ ਵਿਖੇ ਲਗਾਇਆ ਗਿਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ਼ਾਮਲ ਹੋਏ | ਉਨ੍ਹਾਂ ਕਿਹਾ ਕੋਰੋਨਾ ਤੋਂ ਬਚਾਅ ਵਾਸਤੇ ਪੰਜਾਬ ਸਰਕਾਰ ਨੇ ਮੁਫ਼ਤ ਟੀਕਾਕਰਨ ਦਾ ਪ੍ਰਬੰਧ ਕੀਤਾ ਹੈ | ਉਨ੍ਹਾਂ ਕਿਹਾ ਸਾਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਆਪਣੀ ਅਤੇ ਆਪਣੇ ਪ੍ਰੀਵਾਰ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ | ਉਨ੍ਹਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਜੋ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵਾਸਤੇ ਪਹਿਲਾਂ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ, ਫ਼ਿਰ ਜਾਗਰੂਕਤਾ ਪੈੱਦਾ ਕਰਨ 'ਚ ਵਿਸ਼ੇਸ਼ ਭੂਮਿਕਾ ਨਿਭਾਈ ਤੇ ਹੁਣ ਟੀਕਾਕਰਨ ਕੈਂਪ ਲਗਵਾ ਕੇ ਮਾਨਵਤਾ ਦੀ ਵੱਡੀ ਸੇਵਾ ਕਰ ਰਹੇ ਹਨ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ, ਗੁਰਤੇਜ ਸਿੰਘ ਤੇਜਾ ਐੱਮ.ਸੀ. (ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ) ਸ਼ਾਮਲ ਹੋਣਗੇ | ਕੈਂਪ ਦੌਰਾਨ ਡਾ.ਧਰੁਵ ਬਦਵਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ 70 ਲੋਕਾਂ ਦੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ |
ਇਸ ਮੌਕੇ ਰੋਜ਼ ਇਨਕਲੇਵ ਦੇ ਪ੍ਰਧਾਨ ਬਲਦੇਵ ਰਾਜ ਤੇਰੀਆ ਨੇ ਸਿਹਤ ਵਿਭਾਗ ਦੇ ਡਾ. ਧਰੁਵ ਬਦਵਾਰ ਅਤੇ ਉਨ੍ਹਾਂ ਦੀ ਟੀਮ ਨੂੰ ਜੀ ਆਇਆਂ ਨੂੰ ਆਖਿਆ | ਸਕੱਤਰ ਦੀਪਕ ਮੁਖੀਜਾ ਨੇ ਦੱਸਿਆ ਕਿ ਅੱਜ 45 ਸਾਲ ਤੋਂ ਵੱਧ ਉਮਰ ਲੋਕਾਂ ਦੇ ਟੀਕਾਕਰਨ ਕੀਤਾ ਗਿਆ ਹੈ | ਰੋਜ਼ ਇਨਕਲੇਵ ਆਗੂ ਤਰਸੇਮ ਕਟਾਰੀਆ, ਪ੍ਰੋਜੈੱਕਟ ਚੇਅਰਮੈਨ ਦਰਸ਼ਨ ਲਾਲ ਚੁੱਘ, ਕੈਂਪ ਦੇ ਪ੍ਰੋਜੈੱਕਟ ਚੇਅਰਮੈੱਨ ਦਰਸ਼ਨ ਲਾਲ ਚੁੱਘ, ਖਜ਼ਾਨਚੀ ਅਮਰਦੀਪ ਗਰੋਵਰ, ਗੁਰਚਰਨ ਸਿੰਘ ਗਿੱਲ ਸਰਪ੍ਰਸਤ, ਭੁਪਿੰਦਰਪਾਲ ਸਿੰਘ ਹੈਡਡਰਾਫ਼ਟਸਮੈਨ, ਰਾਜ ਕੁਮਾਰ ਸੱਚਦੇਵਾ, ਵਿਨੋਦ ਮੌਂਗਾ, ਰਾਕੇਸ਼ ਕੁਮਾਰ ਭੂਸਰੀ, ਜਿਤੇਸ਼ ਮੌਂਗਾ, ਵਿਕਾਸ ਮੌਂਗਾ, ਰਾਜਨ ਨਾਗਪਾਲ, ਇੰਦਰਜੀਤ ਸਿੰਘ ਪਾਲੀ, ਚੰਦਨ ਕੱਕੜ ਨੇ ਅਹਿਮ ਭੂਮਿਕਾ ਅਦਾ ਕੀਤੀ | ਇਸ ਮੌਕੇ ਸਮਾਜ ਸੇਵੀ ਜਨਿੰਦਰ ਜੈੱਨ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ |