ਸੁਰਜੀਤ ਬਾਬਾ ਦੇ ਪ੍ਰਧਾਨ ਬਣਨ ਦੇ ਸੂਰਘੂਰੀ ਦੇ ਕਾਂਗਰਸੀ ਬਾਗੋਬਾਗ
ਮਨਿੰਦਰਜੀਤ ਸਿੱਧੂ
ਜੈਤੋ, 9 ਮਈ, 2021 - ਜੈਤੋ ਵਿੱਚ ਕਾਂਗਰਸ ਦੇ ਦੋ ਧੜਿਆਂ ਵਿੱਚ ਚੱਲਦੀ ਕਸ਼ਮਕਸ਼ ਵਿੱਚ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਸੁਰਜੀਤ ਸਿੰਘ ਬਾਬਾ ਦੇ ਪ੍ਰਧਾਨ ਬਣਨ ਨਾਲ ਉਹਨਾਂ ਦੇ ਸਪੋਰਟਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।ਪਿੰਡ ਸੂਰਘੂਰੀ ਦੇ ਵੱਡੀ ਗਿਣਤੀ ਵਿੱਚ ਕਾਂਗਰਸੀ ਪਰਿਵਾਰ ਸੁਰਜੀਤ ਸਿੰਘ ਬਾਬਾ ਨਾਲ ਜੁੜੇ ਹੋਏ ਹਨ।ਸਰਪੰਚ ਬਲਤੇਜ ਸਿੰਘ, ਅੰਗਰੇਜ ਸਿੰਘ, ਮਨਪ੍ਰੀਤ ਸਿੰਘ, ਡਾ. ਕੌਰ ਸਿੰਘ, ਪੰਚ ਪ੍ਰਕਾਸ਼ ਕੌਰ, ਮਨਜੀਤ ਕੌਰ, ਸਤਵੀਰ ਸਿੰਘ, ਰਾਣਾ, ਹਰਪ੍ਰੀਤ ਸਿੰਘ ਅਤੇ ਡੀਸਰ ਸੂਰਘੂਰੀ ਵੱਲੋਂ ਸੁਰਜੀਤ ਸਿੰਘ ਬਾਬਾ ਦੀ ਜਿੱਤ ਉਪਰੰਤ ਪਿੰਡ ਵਿੱਚ ਵੱਡੇ ਜਸ਼ਨ ਮਨਾਏ ਗਏ ਅਤੇ ਲੱਡੂ ਵੰਡੇ ਗਏ।
ਕਾਂਗਰਸੀ ਆਗੂ ਡੀਸਰ ਸੂਰਘੂਰੀ ਦਾ ਕਹਿਣਾ ਹੈ ਕਿ ਸੁਰਜੀਤ ਸਿੰਘ ਬਾਬਾ ਹਰੇਕ ਦੀ ਪਹੁੰਚ ਵਾਲਾ ਲੀਡਰ ਹੈ।ਉਹਨਾਂ ਕਿਹਾ ਕਿ ਬਾਬੇ ਤੱਕ ਹਰੇਕ ਅਮੀਰ ਗਰੀਬ, ਤਕੜਾ ਮਾੜਾ ਅਤੇ ਛੋਟਾ ਵੱਡਾ ਪਹੁੰਚ ਕਰ ਸਕਦਾ ਹੈ।ਇਸ ਦਾ ਵੱਡਾ ਫਾਇਦਾ ਜੈਤੋ ਦੇ ਲੋਕਾਂ ਨੂੰ ਮਿਲੇਗਾ।ਉਹਨਾਂ ਸੁਰਜੀਤ ਸਿੰਘ ਬਾਬਾ ਦੀ ਪ੍ਰਧਾਨਗੀ ਵਜੋਂ ਚੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਯੁਵਰਾਜ ਰਣਇੰਦਰ ਸਿੰਘ, ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦਾ ਧੰਨਵਾਦ ਕੀਤਾ।