ਦੋ ਸਾਲਾ ਬੱਚੇ ਦੀ ਮਾਂ ਦਾ ਦਿਨ ਦਿਹਾੜੇ ਕਤਲ - ਸੀ.ਸੀ.ਟੀ.ਵੀ ਆਈ ਸਾਹਮਣੇ
ਸੰਜੀਵ ਸੂਦ
ਲੁਧਿਆਣਾ, 10 ਮਈ 2021 - ਲੁਧਿਆਣਾ ਵਿੱਚ ਅਪਰਾਧ ਲਗਾਤਾਰ ਵਧਦਾ ਜਾ ਰਿਹਾ ਹੈ। ਮਾਮਲਾ ਲੁਧਿਆਣਾ ਦੇ ਜਮਾਲਪੁਰ ਜੈਨ ਇਨਕਲੇਵ ਤੋਂ ਸਾਹਮਣੇ ਆਇਆ ਹੈ ਜਿੱਥੇ ਲਗਪਗ 32 ਸਾਲ ਦੀ ਔਰਤ ਜੋ ਘਰ ਵਿੱਚ ਇਕੱਲੀ ਰਹਿੰਦੀ ਸੀ, ਨੂੰ ਲੁੱਟ ਦੀ ਫਿਰਾਕ ਨਾਲ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਦੋ ਸਾਲ ਦਾ ਬੱਚਾ ਵੀ ਹੈ ਜੋ ਵਾਰਦਾਤ ਦੇ ਸਮੇਂ ਉਸ ਦੇ ਨਾਲ ਹੀ ਸੀ ਪਰ ਬੱਚਾ ਸੁਰੱਖਿਅਤ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਔਰਤ ਦੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਅੱਜ ਦੁਪਹਿਰ ਹੀ ਇਸ ਸੰਬੰਧੀ ਜਾਣਕਾਰੀ ਮਿਲੀ ਜਦੋਂ ਘਰ ਵਿੱਚੋਂ ਕੁਝ ਆਵਾਜ਼ਾਂ ਉਨ੍ਹਾਂ ਨੇ ਸੁਣਿਆ ਉਨ੍ਹਾਂ ਨੇ ਕਿਹਾ ਕਿ ਜਦੋਂ ਮੌਕੇ ਤੇ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਗੁਆਂਢ ਚ ਰਹਿਣ ਵਾਲੀ ਮਹਿਲਾ ਮਰ ਚੁੱਕੀ ਸੀ ਅਤੇ ਉਸ ਦੇ ਗਲੇ ਦੇ ਵਿਚ ਚਾਰਜਰ ਵਾਲੀ ਤਾਰ ਪਾਈ ਹੋਈ ਸੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਮ੍ਰਿਤਕ ਮਹਿਲਾ ਦਾ ਪਤੀ ਕੋਰੀਅਰ ਅਤੇ ਅਕਾਉਂਟ ਦਾ ਖੰਨਾ ਦੇ ਵਿਚ ਕੰਮ ਕਰਦਾ ਹੈ, ਜਿਸ ਵਕਤ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਔਰਤ ਘਰ ਵਿੱਚ ਇਕੱਲੀ ਸੀ ਅਤੇ ਉਸ ਦੀ ਬੇਟੀ ਸੁਰੱਖਿਅਤ ਦੱਸੀ ਜਾ ਰਹੀ ਹੈ।