ਭਗਵਾਨ ਪਰਸ਼ੂਰਾਮ ਪ੍ਰਗਟ ਦਿਵਸ ਮੌਕੇ ਰਾਣਾ ਕੇ ਪੀ ਨੇ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ
ਨੰਗਲ 14 ਮਈ 2021:ਭਗਵਾਨ ਪਰਸ਼ੂਰਾਮ ਜੈਅੰਤੀ ਮੋਕੇ ਉਹਨਾਂ ਦੇ ਜੀਵਨ ਦਾ ਗਹਿਰਾ ਅਤੇ ਅਧਿਆਨ ਕਰਨ ਦਾ ਸਮਾਂ ਹੈ। ਹਿੰਦੂ ਧਰਮ ਵਿੱਚ ਭਗਵਾਨ ਪਰਸ਼ੂਰਾਮ ਦਾ ਪ੍ਰਮੁੱਖ ਸਥਾਨ ਹੈ, ਉਹਨਾਂ ਨੂੰ ਅਸੀਮ ਸ਼ਕਤੀ ਦੇ ਮਾਲਕ ਅਤੇ ਮਾਨਵ ਕਲਿਆਣ ਲਈ ਜਾਣਿਆ ਜਾਂਦਾ ਹੈ।ਇਹਨਾਂ ਵਿਚਾਰਾਂ ਦਾ ਪਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਭਗਵਾਨ ਪਰਸ਼ੂਰਾਮ ਜੈਅੰਤੀ ਮੋਕੇ ਉਹਨਾਂ ਨੂੰ ਨਤਮਸਤਕ ਹੋਣ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਮੋਕੇ ਕੀਤਾ। ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੋਰ ਵਿੱਚ ਅਸੀਂ ਆਪਣੇ ਧਾਰਮਿਕ ਸਮਾਰੋਹ ਵੱਧ ਚੱੜ ਕੇ ਮਨਾਉਣ ਤੋਂ ਅਸਮਰਥ ਹਾਂ ਪ੍ਰੰਤੂ ਮਹਾਂਪੁਰਸ਼ਾਂ ਅਤੇ ਭਗਵਾਨ ਦੇ ਅਵਤਾਰਾਂ ਦੇ ਦਿਹਾੜੇ ਘਰਾਂ ਵਿੱਚ ਰਹਿ ਕੇ ਸ਼ਰਧਾ ਪੂਰਵਕ ਮਨਾ ਰਹੇ ਹਾਂ।
ਉਹਨਾਂ ਕਿਹਾ ਕਿ ਅਸੀਂ ਭਗਵਾਨ ਪਰਸ਼ੂਰਾਮ ਜੈਅੰਤੀ ਨੂੰ ਇਸ ਵਾਰ ਧੁੰਮ ਧਾਮ ਨਾਲ ਨਹੀਂ ਮਨਾ ਰਹੇ ਹਾਂ ਪ੍ਰੰਤੂ ਉਹਨਾਂ ਦੀਆਂ ਸਿੱਖਿਆਵਾਂ ਤੇ ਚਲੱਣ ਦਾ ਪ੍ਰਣ ਲੈਣ ਦਾ ਉਤਮ ਵੇਲਾ ਹੈ। ਉਹਨਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਵਿਸ਼ਨੂੰ ਜੀ ਦੇ ਅਵਤਾਰ ਵਜੋਂ ਧਰਤੀ ਤੇ ਪ੍ਰਗਟ ਹੋਏ । ਉਹਨਾਂ ਨੇ ਅਧਰਮ ਅਤੇ ਅਤਿਆਚਾਰ ਤੇ ਦੂਰਾਚਾਰ ਵਿਰੁੱਧ ਮਾਨਵਤਾ ਦੀ ਭਲਾਈ ਲਈ ਸਮੁੱਚਾ ਜੀਵਨ ਨਿਓਛਾਵਰ ਕੀਤਾ। ਉਹਨਾਂ ਜੁਲਮ ਦਾ ਨਾਸ਼ ਕੀਤਾ। ਉਹਨਾਂ ਦਾ ਜਨਮ ਅਕਸੈ ਤ੍ਰਿਤੀਆ ਨੂੰ ਹੋਇਆ ਸੀ।
ਉਹਨਾਂ ਦੇ ਮਾਤਾ ਪਿਤਾ ਮਹਾਂਰਿਸ਼ੀ ਨੇ ਉਹਨਾਂ ਦਾ ਨਾਮ ਰਾਮ ਰੱਖਿਆ ਸੀ ਪ੍ਰੰਤੂ ਸ਼ਿਵ ਭਗਵਾਨ ਦੀ ਅਰਾਧਨਾ ਤੋਂ ਪ੍ਰਾਪਤ ਹੋਏ ਦਿਵਿਆ ਅਸਤਰ ਪਰਸ਼ੂ ਦੀ ਪ੍ਰਾਪਤੀ ਤੋਂ ਬਾਅਦ ਉਹਨਾਂ ਦਾ ਪਰਸ਼ੂਰਾਮ ਹੋ ਗਿਆ। ਉਹਨਾਂ ਦੀ ਮਾਤਾ ਰੇਣੂਕਾ ਦੇਵੀ ਦਾ ਪ੍ਰਸਿੱਧ ਧਾਰਮਿਕ ਸਥਾਨ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸ਼ਹਿਰ ਨਾਹਨ ਦੇ ਨੇੜੇ ਹੈ। ਉਹਨਾਂ ਦੇ ਪਿਤਾ ਨੇ ਧਰਮ ਸਥਲੀ ਖਾਦੀ ਵਿਖੇ ਤਪ ਕੀਤਾ ਜੋ ਇੰਨੀ ਦਿੰਨੀ ਕਪੂਰਥਲਾ ਜਿਲੇ ਵਿੱਚ ਤਪੋਸਥਲੀ ਖਾਦੀਧਾਮ ਦੇ ਨਾਮ ਨਾਲ ਜਾਣਿਆ ਜਾਦਾ ਹੈ। ਉਹਨਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਬਚਪਨ ਤੋਂ ਹੀ ਬੁੱਧੀਮਾਨ ਤਾਕਤਵਰ ਅਤੇ ਨਿਪੁੰਨ ਸਨ। ਉਹਨਾਂ ਦਾ ਜਨਮ ਬ੍ਰਹਮਣ ਪਰਿਵਾਰ ਵਿੱਚ ਹੋਇਆ।
ਉਹਨਾਂ ਕਿਹਾ ਕਿ ਉਹ ਹਮੇਸ਼ਾ ਜਬਰ ਅਤੇ ਜੁਲਮ ਦੇ ਵਿਰੁੱਧ ਰਹੇ, ਧਰਮ ਸੰਸਕ੍ਰਿਤੀ ਉਹਨਾਂ ਦੇ ਜੀਵਨ ਦੇ ਪ੍ਰਮੁੱਖ ਅੰਗ ਸਨ। ਉਹ ਸਦਾ ਜੁਲਮ ਦਾ ਨਾਸ਼ ਕਰਨ ਅਤੇ ਰਿਸ਼ੀਆਂ ਮੁੰਨੀਆਂ, ਮਹਾਂਪੁਰਸ਼ਾ ਦੇ ਜੀਵਨ ਦੇ ਰੱਖਿਅਕ ਬਣੇ ਰਹੇ ਉਹਨਾਂ ਨੇ ਮਾਨਵ ਕਲਿਆਣ ਦੇ ਪ੍ਰਤੀਕ ਭਗਵਾਨ ਪਰਸ਼ੂਰਾਮ ਦੇ ਜੀਵਨ ਦਿਨ ਮੋਕੇ ਬ੍ਰਾਹਮਣ ਸਮਾਜ ਅਤੇ ਸਮੁੱਚੀ ਕਾਇਨਾਤ ਨੂੰ ਸੁੱਭ ਕਾਮਨਾਵਾ ਦਿੱਤੀਆਂ। ਉਹਨਾਂ ਕਿਹਾ ਕਿ ਅੱਜ ਦੇ ਦਿਨ ਅਸੀਂ ਸਭ ਨੇ ਇਹ ਪ੍ਰਣ ਲੈਣਾ ਹੈ ਕਿ ਅਸੀਂ ਅਧਰਮ ਦੇ ਵਿਰੁੱਧ ਮਾਨਵਤਾ ਦੇ ਕਲਿਆਣ ਲਈ ਵਿਖਾਏ ਮਾਰਗ ਤੇ ਚੱਲ ਕੇ ਸਿਚਾਈ ਨੂੰ ਆਪਣੇ ਜੀਵਨ ਵਿੱਚ ਅਪਣਾਵਾਗੇ।
ਉਹਨਾਂ ਨੇ ਕਰੋਨਾ ਮਹਾਂਮਾਰੀ ਦੇ ਦੋਰ ਵਿੱਚ ਹਰ ਸਮਰਥਵਾਨ ਨੂੰ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਪ੍ਰਰੇਣਾ ਦਿੱਤੀ। ਇਸ ਮੋਕੇ ਐਡਵੋਕੇਟ ਸੇਖਰ ਸੁਕਲਾ,ਡਾ. ਗੁਰਿੰਦਰ ਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ, ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ, ਸੰਜੇ ਸਾਹਨੀ ਪ੍ਰਧਾਨ ਨਗਰ ਕੌਂਸਲ ਨੰਗਲ, ਸੁਰਿੰਦਰ ਪਾਲ ਕੌੜਾ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ, ਐਡਵੋਕੇਟ ਆਰ.ਐਨ. ਮੋਦਗਿੱਲ, ਰਮੇਸ ਗੋਇਲ,ਪੰਡਿਤ ਮੂਲ ਰਾਜ, ਨੌਜਵਾਨ ਆਗੂ ਐਡਵੋਕੇਟ ਰਾਣਾ ਵਿਸਵਪਾਲ ਸਿੰਘ ਆਦਿ ਵੀ ਹਾਜ਼ਰ ਸਨ।