ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਏ ,ਡੀ ,ਸੀ ,ਪੀ ਰੁਪਿੰਦਰ ਕੌਰ ਸਰਾਂ
ਦੀਦਾਰ ਗੁਰਨਾ
ਲੁਧਿਆਣਾ 9 ਜੂਨ : ਸਮਾਜ ਅੰਦਰੋਂ ਕਿਸੇ ਮਾੜੀ ਅਲਾਮਤ ਦਾ ਖਾਤਮਾ ਕਰਨ ਦੇ ਲਈ ਉਥੋਂ ਦੀ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੁੰਦਾ ਹੈ ਜੇਕਰ ਜਨਤਾ ਸਾਥ ਦੇਵੇ ਤਾਂ ਕਿਸੇ ਵੀ ਅਲਾਮਤ ਨੂੰ ਕੁਝ ਸਮੇਂ ਅੰਦਰ ਉਖਾੜ ਕੇ ਸੁੱਟਿਆ ਜਾ ਸਕਦਾ ਹੈ , ਇਹ ਵਿਚਾਰ ਅੱਜ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਏ ,ਡੀ ,ਸੀ ,ਪੀ ਜ਼ੋਨ 4 ਲੁਧਿਆਣਾ ਰੁਪਿੰਦਰ ਸਰਾਂ ਨੇ ਪਰਗਟ ਕੀਤੇ ,ਉਹਨਾਂ ਅੱਗੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਧਿਆਨ ਵਿੱਚ ਆਇਆ ਹੈ ਕਿ ਸਮਾਜ ਅੰਦਰ ਵਧ ਰਹੀਆਂ ਗਲਤ ਕਾਰਵਾਈਆਂ ਨੇ ਬਹੁਤ ਸਾਰੇ ਚੰਗੇ ਭਲੇ ਇਨਸਾਨਾਂ ਦੀ ਦੀ ਹੱਸਦੀ-ਵੱਸਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ ,ਪੁਲਿਸ ਅਤੇ ਜਨਤਾ ਦੇ ਆਪਸ ਵਿਚ ਮਿਲ ਕੇ ਨਾ ਚੱਲਣ ਦੀ ਵਜ੍ਹਾ ਕਾਰਨ ਹੀ ਮਾੜੇ ਅਨਸਰਾਂ ਨੂੰ ਮੌਕਾ ਮਿਲਦਾ ਹੈ ਉਹ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ, ਉਨ੍ਹਾਂ ਆਖਿਆ ਕਿ ਜੇਕਰ ਜਨਤਾ ਪੁਲੀਸ ਅਤੇ ਪੁਲੀਸ ਜਨਤਾ ਦਾ ਸਹਿਯੋਗ ਕਰੇ ਤਾਂ ਕੁਝ ਸਮੇਂ ਅੰਦਰ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਜੋ ਸਾਡੇ ਸਮਾਜ ਦਾ ਬੇਹੱਦ ਨੁਕਸਾਨ ਕਰ ਰਹੇ ਹਨ , ਇਸ ਲਈ ਪੁਲਿਸ ਅਤੇ ਆਮ ਜਨਤਾ ਦੇ ਗੱਠਜੋੜ ਦੀ ਪਿਰਤ ਪਾਉਣ ਦੇ ਲਈ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ ਸਮਾਜ ਸਭ ਦਾ ਸਾਂਝਾ ਹੈ ਮਾੜੇ ਅਨਸਰਾਂ ਇਸ ਦੇ ਖਾਤਮੇ ਲਈ ਆਮ ਲੋਕ ਪੁਲਿਸ ਦਾ ਸਹਿਯੋਗ ਕਰਨ ਤਾਂ ਕਿ ਇਕ ਚੰਗੇ ਸਮਾਜ ਦੀ ਉਸਾਰੀ ਕੀਤੀ ਜਾ ਸਕੀ