ਨਸ਼ੀਲੇ ਪਦਾਰਥਾਂ ਸਮੇਤ ਮੁਲਜ਼ਮ ਕਾਬੂ, ਕਤਲ ਕੇਸ ਸਬੰਧੀ ਵੀ ਮੁਲਜ਼ਮ ਗ੍ਰਿਫਤਾਰ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 08 ਜੂਨ 2021 - ਮਾਨਯੋਗ ਸ੍ਰੀ ਮਤੀ ਅਮਨੀਤ ਕੋਡਲ IPS ਸੀਨੀਅਰ ਕਪਤਾਨ ਪੁਲਿਸ ਜਿਲਾ ਫਤਿਹਗੜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਤੇ ਸ:ਜਗਜੀਤ ਸਿੰਘ ਜੱਲ੍ਹਾਂ PPS ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਤਿਹਗੜ ਸਾਹਿਬ ਦੀ ਰਹਿਨੁਮਾਈ ਤੇ ਮਨਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਫਤਿਹਗੜ੍ਹ ਸਾਹਿਬ ਜੀ ਦੀ ਅਗਵਾਈ ਹੇਠ ਇੰਸ:ਗੁਰਇਕਬਾਲ ਸਿੰਘ ਸਿਕੰਦ ਮੁੱਖ ਅਫਸਰ ਥਾਣਾ ਸਰਹੰਦ ਵੱਲੋਂ ਕੀਤੀ ਹਸਬ ਹਦਾਇਤ ਮੁਤਾਬਿਕ ਮਿਤੀ 08-06-2021 ਨੂੰ ਸ:ਥਾਣੇ:ਹਰਦਮ ਸਿੰਘ ਨੇ ਮੁਖਬਰੀ ਮਿਲਣ ਪਰ ਮੁਕੱਦਮਾ ਨੰਬਰ 111 ਮਿਤੀ 08-06-2021 ਅਧ 22 ਐਨ.ਡੀ.ਪੀ.ਐਸ ਐਕਟ ਥਾਣਾ ਸਰਹੰਦ ਬਰਖਿਲਾਫ ਹਰਜਿੰਦਰਪਾਲ ਉਰਫ ਰਾਜਵੀਰ ਪੁੱਤਰ ਰਾਜਪਾਲ ਵਾਸੀ #134, ਗਲੀ ਨੰਬਰ 2, ਪ੍ਰਿਆ ਕਲੌਨੀ ਬਾਜੜਾ ਮੇਹਰਬਾਨ,ਲੁਧਿਆਣਾ ਥਾਣਾ ਮੇਹਰਬਾਨ,ਜਿਲ੍ਹਾ ਲੁਧਿਆਣਾ ਅਤੇ ਜੀਵਨ ਕੁਮਾਰ ਪੁੱਤਰ ਬਲਵੀਰ ਕੁਮਾਰ ਵਾਸੀ ਰਾਹੋਂ ਰੋਡ ਮੇਹਰਬਾਨ,ਲੁਧਿਆਣਾ,ਥਾਣਾ ਮੇਹਰਬਾਨ,ਜਿਲ੍ਹਾ ਲੁਧਿਆਣਾ ਦੇ ਦਰਜ ਰਜਿਸਟਰ ਕਰਵਾ ਕੇ ਦੌਰਾਨੇ ਨਾਕਾਬੰਦੀ ਦੋਸ਼ੀਆਂਨ ਉਕਤਨ ਪਾਸੋਂ 50/50 ਨਸ਼ੀਲੀਆਂ ਗੋਲੀਆਂ ਦੇ 84 ਪੱਤੇ ਕੁੱਲ 4200 ਨਸ਼ੀਲੀਆਂ ਗੋਲੀਆਂ ULTRADAL-100 SR TABLETS ਸਮੇਤ ਮੋਟਰਸਾਇਕਲ ਨੰਬਰੀ PB-10-HJ-1880 ਦੇ ਬ੍ਰਾਮਦ ਕੀਤੀਆਂ।ਦੋਸ਼ੀਆਂਨ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲੀਸ ਰਿਮਾਂਡ ਮਿਤੀ 11-06-2021 ਤੱਕ ਹਾਸਲ ਕੀਤਾ।ਜਿਹਨਾਂ ਦੀ ਮਜੀਦ ਪੁੱਛਗਿੱਛ ਜਾਰੀ ਹੈ।
ਇਸਤੋਂ ਇਲਾਵਾ ਮੁਕੱਦਮਾ ਨੰਬਰ 10 ਮਿਤੀ 07-06-2021 ਅਧ 302 ਹਿੰਦ ਥਾਣਾ ਫਤਿਹਗੜ੍ਹ ਸਾਹਿਬ ਜੋ ਬਰਖਿਲਾਫ ਕਿਰਨਾ, ਬਾਦਲ, ਰਾਮਾ ਅਤੇ ਮਾਤਾ ਸੁਰਜੀਤ,ਪਿਤਾ ਜੰਗ ਸਿੰਘ, ਆਸ਼ਾ ਪਤਨੀ ਰਾਮਾ, ਜੋਗਿੰਦਰੋ ਪਤਨੀ ਗਲੋਦੂ, ਸਨੇਹਾ ਅਤੇ ਬਾਇਆ ਪੁੱਤਰੀਆਂ ਰਾਮਾ ਵਾਸੀਆਨ ਸਰਹਿੰਦ ਮੰਡੀ ਦੇ ਦਰਜ ਰਜਿਸਟਰ ਹੋਇਆ ਸੀ,ਕਿ ਦੋਸ਼ੀਆਂਨ ਵੱਲੋਂ ਬਲਜੀਤ ਕੌਰ ਨੂੰ ਉਸ ਪਰ ਕਾਰ ਚੜਾ ਕੇ ਕਤਲ ਕਰ ਦਿੱਤਾ ਗਿਆ ਹੈ।ਜਿਸਦੀ ਤਫਤੀਸ਼ ਥਾਣੇ:ਹਰਦੀਪ ਸਿੰਘ ਵੱਲੋਂ ਅਮਲ ਵਿੱਚ ਲਿਆਉਂਦੇ ਹੋਏ ਮੁਕੱਦਮਾ ਹਜਾ ਵਿੱਚ ਦੋਸ਼ੀ ਬਾਦਲ ਪੁੱਤਰ ਜੰਗ ਸਿੰਘ, ਜੰਗ ਸਿੰਘ ਪੁੱਤਰ ਆਤਮਾ ਸਿੰਘ ਅਤੇ ਸੁਰਜੀਤੋ ਪਤਨੀ ਜੰਗ ਸਿੰਘ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂਨ ਵੱਲੋਂ ਵਾਰਦਾਤ ਵਿੱਚ ਵਰਤੀ ਗੱਡੀ ਨੰਬਰੀ PB-11-AW-7517 ਮਾਰਕਾ ਵਰਨਾ ਬ੍ਰਾਮਦ ਕਰਵਾਈ ਜਾ ਚੁੱਕੀ ਹੈ ਦੋਸ਼ੀਆਂਨ ਨੂੰ ਪੇਸ਼ ਅਦਾਲਤ ਕਰਕੇ 62 ਦਿਨ ਦਾ ਪੁਲੀਸ ਰਿਮਾਂਡ ਮਿਤੀ 11-06-2021 ਤਕ ਹਾਸਲ ਕੀਤਾ। ਜਿਹਨਾਂ ਦੀ ਮਜੀਦ ਪੁੱਛਗਿੱਛ ਜਾਰੀ ਹੈ।