ਸਰਦੂਲਗੜ੍ਹ 'ਚ ਸਫ਼ਾਈ ਕਰਮਚਾਰੀਆਂ ਨੇ ਸਾੜੀ 'ਗੱਪਾਂ ਦੀ ਪੰਡ'
ਸੰਜੀਵ ਜਿੰਦਲ
ਮਾਨਸਾ 09 ਜੂਨ 2021 - ਅੱਜ ਸਫ਼ਾਈ ਸੇਵਕ ਯੂਨੀਅਨ ਦੀ ਇਕਾਈ ਸਰਦੂਲਗੜ੍ਹ ਵੱਲੋੰ ਪੰਜਾਬ ਸਰਕਾਰ ਦੁਆਰਾ ਕੀਤੇ ਵਾਅਦਿਆਂ ਨੂੰ ਝੂਠਾ ਕਰਾਰ ਦਿੰਦੇ ਹੋਏ 'ਗੱਪਾਂ ਦੀ ਪੰਡ' ਨੂੰ ਸਿਰ ਤੇ ਰੱਖ ਕੇ ਰੋਸ ਮਾਰਚ ਕੀਤਾ ਗਿਆ । ਇਸ ਉਪਰੰਤ ਮੁਜ਼ਾਹਰਾ ਚੌਕ ਵਿਖੇ ਪੰਜਾਬ ਸਰਕਾਰ ਸਮੇਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦਾ ਪੁਤਲਾ ਫੂਕਦਿਆਂ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਕਰੀਬ ਇੱਕ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੈਪਟਨ ਸਰਕਾਰ ਲਾਰੇ ਛੱਡ ਕੇ ਹੱਕੀ ਮੰਗਾਂ ਮੰਨ ਨਹੀਂ ਲੈਂਦੀ। ਇਸ ਮੌਕੇ ਕਾਮਰੇਡ ਆਤਮਾ ਰਾਮ, ਸਾਗਰ ਕੁਮਾਰ, ਹਰੀ ਦਾਸ, ਪੱਪੀ ਧਮਾਕਾ, ਬਜਿੰਦਰ ਸਿੰਘ, ਰਵੀ ਕੁਮਾਰ, ਪੱਪੂ ਰਾਮ, ਸੋਮ ਨਾਥ, ਸੁਭਾਸ਼ ਚੰਦਰ, ਲੱਕਛਮੀ ਦੇਵੀ, ਤਾਰਾ ਦੇਵੀ, ਸੋਨ ਬਾਈ ਆਦਿ ਹਾਜ਼ਰ ਸਨ।