ਸਰਸਵਤੀ ਦੇਵੀ ਮੁੰਦਰਾ ਚੈਰੀਟੇਬਲ ਟਰੱਸਟ ਨੂੰ ਮਿਲੀ ਸੈਕਸ਼ਨ 80ਜੀ ਸੁਵਿਧਾ ਦੀ ਪ੍ਰਵਾਨਗੀ
ਹਰੀਸ਼ ਕਾਲੜਾ
ਰੂਪਨਗਰ, 12 ਜੂਨ 2021:ਸਰਸਵਤੀ ਦੇਵੀ ਮੁੰਦਰਾ ਚੈਰੀਟੇਬਲ ਟਰੱਸਟ (ਰਜਿ.) ਹਵੇਲੀ ਕਲਾਂ ਰੂਪਨਗਰ ਵਲੋਂ ਚਲਾਏ ਜਾ ਰਹੇ ਬਜ਼ੁਰਗਾਂ ਦੇ ''ਆਪਣਾ ਘਰ" ਨੂੰ ਕੇਂਦਰ ਸਰਕਾਰ ਦੇ ਆਮਦਨ ਕਰ ਵਿਭਾਗ ਵੱਲੋਂ ਸਾਲ 2021-22 ਤੋਂ ਇਨਕਮ ਟੈਕਸ ਐਕਟ, 1961 ਤਹਿਤ Section 80G(5)(iv) ਦੀ ਸੁਵਿਧਾ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਸਮੂਹ ਟਰੱਸਟੀਜ਼ ਵਲੋਂ ਕੇਂਦਰ ਦੇ ਆਮਦਨ ਕਰ ਵਿਭਾਗ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਇਸ ਸਬੰਧ ਵਿੱਚ ਰੂਪਨਗਰ ਦੇ ਸੀ. ਏ. ਰਾਜੀਵ ਗੁਪਤਾ ਵਲੋਂ ਮਿਲੇ ਨਿਸ਼ਕਾਮ ਸਹਿਯੋਗ ਕਰਨ ਦਾ ਵੀ ਧੰਨਵਾਦ ਕੀਤਾ ਹੈ। ਪ੍ਰਧਾਨ ਰਾਜਿੰਦਰ ਸੈਣੀ ਨੇ ਦੱਸਿਆ ਕਿ ਟਰੱਸਟ ਨੂੰ ਇਨਕਮ ਟੈਕਸ ਐਕਟ ਦੇ Section 80G(5)(iv) ਦੀ ਇਹ ਸੁਵਿਧਾ ਮਿਲ ਜਾਣ ਨਾਲ ਹੁਣ ਆਪਣਾ ਘਰ ਲਈ ਧਨ ਦਾਨ ਕਰਨ ਵਾਲਿਆ ਨੂੰ ਨਿਯਮਾਂ ਤਹਿਤ ਆਮਦਨ ਕਰ 'ਚ ਛੋਟ ਦੀ ਸਹੂਲਤ ਦਾ ਲਾਭ ਮਿਲੇਗਾ।
ਪ੍ਰਧਾਨ ਰਾਜਿੰਦਰ ਸੈਣੀ ਨੇ ਅੱਗੇ ਦਸਿਆ ਕਿ ਮਹਾਂਦਾਨੀ ਲੇਟ ਸ਼੍ਰੀ ਐਲ. ਆਰ. ਮੁੰਦਰਾ ਵਲੋਂ ਸਥਾਪਿਤ ਬਜ਼ੁਰਗਾਂ ਦਾ ''ਆਪਣਾ ਘਰ" ਸਾਲ 2006 ਤੋਂ ਇੱਕ ਟਰੱਸਟ ਵਲੋ ਦਾਨਵੀਰਾਂ ਦੇ ਸਹਿਯੋਗ ਨਾਲ ਵਧਿਆ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਨਵੀਂ ਸੁਵਿਧਾ ਮਿਲ ਜਾਣ 'ਤੇ ਟਰੱਸਟ ਨੂੰ ਹੋਰ ਦਾਨੀਆਂ ਦਾ ਵੀ ਸਹਿਯੋਗ ਪ੍ਰਾਪਤ ਹੋਵੇਗਾ।