ਸਮਾਜ ਸੇਵਕ ਪ੍ਰਵੇਸ਼ ਕੁਮਾਰ ਅਤੇ ਮਾਂ ਨੇ ਆਪਣੀ ਮਾਤਾ ਕੈਲਾਸ਼ ਰਾਨੀ ਦੀ ਯਾਦ ਵਿਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ
ਨਵਾਂਸ਼ਹਿਰ, 13 ਜੂਨ 2021 - ਸਥਾਨਕ ਰੇਲਵੇ ਰੋਡ ਸਥਿਤ ਜੈਨ ਉਪਾਸਰਾ ਵਿਖੇ ਹਰੇਕ ਮਹੀਨੇ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾ ਨੂੰ ਅੱਗੇ ਵਧਾਉਦੇ ਹੋਏ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਦਾ ਰਾਸ਼ਨ ਵੰਡ ਪ੍ਰਮੁੱਖ ਸਮਾਜ ਸੇਵੀ ਅਤੇ ਬੱਲਡ ਬੈਂਕ ਦੇ ਕੈਸ਼ੀਅਰ ਪ੍ਰਵੇਸ਼ ਕੁਮਾਰ ਅਤੇ ਮਾਂ ਮੀਰਾ ਵੱਲੋਂ ਆਪਣੀ ਮਾਤਾ ਸਵ. ਕੈਲਾਸ਼ ਰਾਨੀ ਪਤਨੀ ਤਿ੍ਰਲੋਕਨਾਥ ਦੀ ਯਾਦ ਵਿਚ ਵੰਡਿਆ ਗਿਆ ਹੈ।
ਇਸ ਮੌਕੇ ਸਮਾਗਮ ਵਿਚ ਪੁੱਜਣ ਤੇ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਵੇਸ਼ ਕੁਮਾਰ ਅਤੇ ਮਾਂ ਮੀਰਾ ਨੇ ਕਿਹਾ ਕਿ ਸਮਾਜ ਵਿਚ ਕਿਸੇ ਲੋੜਵੰਦ ਦੇ ਕੰਮ ਆਉਣਾ ਸਭ ਤੋਂ ਵੱਡਾ ਮਹਾਨ ਕਾਰਜ ਹੈ। ਹਰ ਕਿਸੇ ਦੀਨ ਦੁਖੀ ਕੀ ਸੇਵਾ ਕਰਨ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਅਿਾਂ ਹੋਰਨਾਂ ਲੋਕਾਂ ਨੂੰ ਇਸ ਕਾਰਜ ਵਿਚ ਨਾਲ ਜੁੜਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ 98 ਵੇਂ ਰਾਸ਼ਨ ਵੰਡ ਸਮਾਗਮ ਵਿਚ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਹਮੇਸ਼ਾ ਗਰੀਬ ਅਤੇ ਲੋੜਵੰਦ ਪਰਿਵਾਰ ਦੀ ਖੁਦ ਚੋਣ ਕਰਦੀ ਹੈ। ਇਸ ਮੌਕੇ ਪ੍ਰਧਾਨ ਮੁਨੀਸ਼ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਕੇਕੇ ਜੈਨ, ਸੁਰਿੰਦਰ ਜੈਨ, ਬੈਜਨਾਥ ਜੈਨ, ਵਰਿੰਦਰ ਜੈਨ, ਅਜਿਤ ਜੈਨ, ਰਾਜੇਸ਼ ਜੈਨ, ਰਾਕੇਸ਼ ਜੈਨ, ਵਰੁਣ ਜੈਨ, ਅਨਿਲ ਜੈਨ ਭੋਲੂ ਆਦਿ ਹਾਜ਼ਰ ਸਨ।