ਕੈਨਾਲ ਕਲੋਨੀ ਵਿਖੇ 17 ਜੂਨ ਨੂੰ ਹੋਣ ਵਾਲਾ ਰੋਸ ਪ੍ਰਦਸ਼ਨ ਰੱਦ - ਕਲਾਸ ਫੋਰਥ ਯੂਨੀਅਨ
ਗੌਰਵ ਮਾਣਿਕ
- ਵਿਭਾਗ ਵੱਲੋਂ ਜਾਰੀ ਸੇਵਾਦਾਰਾਂ ਦੀਆਂ ਬਦਲੀਆਂ ਕਮ-ਚੌਂਕੀਦਾਰ ਕਰਨ ਸਬੰਧੀ ਪੱਤਰ ਕੀਤਾ ਰੱਦ
ਫਿਰੋਜ਼ਪੁਰ 16 ਜੂਨ 2021 - ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ, ਮੁੱਖ ਸਲਾਹਕਾਰ ਰਾਮ ਅਵਤਾਰ ਅਤੇ ਮਹੇਸ਼ ਕੁਮਾਰ ਪ੍ਰਧਾਨ ਜਲ ਸਰ੍ਰੋਤ ਵਿਭਾਗ ਦੀ ਪ੍ਰਧਾਨਗੀ ਹੇਠ 17 ਜੂਨ 2021 ਨੂੰ ਜਲ ਸਰ੍ਰੋਤ ਵਿਭਾਗ ਕੈਨਾਲ ਕਲੋਨੀ ਵਿਖੇ ਸੇਵਾਦਾਰਾਂ ਦੀਆਂ ਬਦਲੀਆਂ ਕਮ-ਚੌਂਕੀਦਾਰ ਕਰਨ ਸਬੰਧੀ ਜੋ ਕੈਨਾਲ ਕਲੋਨੀ ਵਿਖੇ ਰੋਸ ਪ੍ਰਦਸ਼ਨ ਕਰਨ ਦਾ ਫ਼ੈਸਲਾ ਯੂਨੀਅਨ ਵੱਲੋਂ ਕੀਤਾ ਗਿਆ ਸੀ ਉਸ ਨੂੰ ਰੱਦ ਕੀਤਾ ਜਾਦਾ ਹੈ, ਕਿਉਂਕਿ ਕੈਨਾਲ ਕਲੋਨੀ ਵਿਖੇ ਨਿਗਰਾਨ ਇੰਜੀਨੀਅਰ ਚੌਕਸੀ ਅਤੇ ਕੁਆਲਟੀ ਐਸੋਰੇਸ ਹਲਕਾ ਫਿਰੋਜ਼ਪੁਰ ਨੇ ਸੇਵਾਦਾਰਾਂ ਦੀਆਂ ਬਦਲੀਆਂ ਕਮ-ਚੌਂਕੀਦਾਰ ਕਰਨ ਸਬੰਧੀ ਪੱਤਰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਇਹ ਰੋਸ ਪ੍ਰਦਸ਼ਨ ਦਾ ਫੈਸਲਾ ਵਾਪਸ ਲਿਆ ਗਿਆ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋ ਪਹਿਲਾ ਨਿਗਰਾਨ ਇੰਜੀਨੀਅਰ ਚੌਕਸੀ ਅਤੇ ਕੁਆਲਟੀ ਐਸੋਰੇਸ ਹਲਕਾ ਫਿਰੋਜ਼ਪੁਰ ਨੇ ਸੇਵਾਦਾਰਾਂ/ਡਾਕਰਨਰ ਦੇ ਚੌਕੀਦਾਰ ਦੀ ਡਿਊਟੀ ਕਰਨ ਦੇ ਹੁਕਮ ਦਾ ਪੱਤਰ ਮਿਤੀ 5 ਮਈ 2021 ਨੂੰ ਜਾਰੀ ਕੀਤੇ ਕੀਤਾ ਗਿਆ ਸੀ ਰੂਲਾ ਮੁਤਾਬਿਕ ਗਲਤ ਸੀ। ਉਨ੍ਹਾਂ ਕਿਹਾ ਕਲਾਸ ਫੋਰਥ ਗੋਰਮਿੰਟ ਇੰਮਪਾਈਜ਼ ਯੂਨੀਅਨ ਪੰਜਾਬ ਸਟੇਟ ਸਬ ਕਮੇਟੀ ਜਿਲ੍ਹਾ ਫਿਰੋਜ਼ਪੁਰ ਨੂੰ ਸੇਵਾਦਾਰ ਅਤੇ ਡਾਕਰਨਰ ਨੇ ਲਿਖਤੀ ਰੂਪ ਵਿਚ ਜਥੇਬੰਦੀ ਨੂੰ ਲਿਖ ਕੇ ਦਿੱਤਾ ਹੈ ਕਿ ਸਾਡੇ ਜੋ ਆਰਡਰ ਚੌਕੀਦਾਰਾਂ ਦੇ ਕੀਤੇ ਹਨ ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੱਤਰ ਵਾਪਸ ਲੈਣ ਦਾ ਫੈਸਲਾ ਸਹੀ ਹੈ, ਉਨ੍ਹਾਂ ਕਿਹਾ ਜਥੇਬੰਦੀ ਕਿਸੇ ਵੀ ਕਲਾਸ ਫੋਰ ਕਰਮਚਾਰੀਆਂ ਨਾਲ ਧੱਕਾ ਨਹੀ ਹੋਣ ਦੇਵੇਗੀ ਅਤੇ ਉਹ ਆਪਣੇ ਹਰੇਕ ਕਲਾਸ ਫੋਰ ਕਰਮਚਾਰੀ ਨਾਲ ਮਿਲ ਕੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਕਲਾਸ ਫੋਰ ਕਰਮਚਾਰੀ ਨਾਲ ਕਿਸੇ ਵੀ ਵਿਭਾਗ ਵਿਚ ਕੋਈ ਵੀ ਪ੍ਰਸ਼ਾਨੀ ਹੈ ਤਾਂ ਉਹ ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ ਬਰਾਂਚ ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦੇ ਸਕਦਾ ਹੈ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਦੀ ਹੱਲ ਯੂਨੀਅਨ ਲੈਵਲ ਤੇ ਕੀਤਾ ਜਾਵੇਗਾ।