ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ ਨੂੰ ਗੁਲਵੰਤ ਸੇਖੋਂ ਨੇ ਇਨਵਰਟਰ ਦਿੱਤਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 24 ਜੁਲਾਈ 2021 - ਮਚਾਕੀ ਮੱਲ ਸਿੰਘ ਨਾਲ ਸੰਬੰਧਤ ਮਨੀਲਾ ਵਾਸੀ ਐਨ ਆਰ ਆਈ ਗੁਲਵੰਤ ਸਿੰਘ ਸੇਖੋਂ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਚਾਕੀ ਮੱਲ ਸਿੰਘ ਲਈ 20,000 ਰੁਪਏ ਦੀ ਲਾਗਤ ਵਾਲਾ ਇਨਵਰਟਰ ਭੇਂਟ ਕੀਤਾ | ਉਨ੍ਹਾਂ ਵੱਲੋਂ ਇਹ ਸੇਵਾ ਰੂਪ ਸਿੰਘ ਸੇਖੋਂ ਮੈਂਬਰ, ਗੁਰਪ੍ਰੀਤ ਸਿੰਘ ਸੇਖੋਂ ਮੈਂਬਰ, ਬਲਵਿੰਦਰ ਸਿੰਘ ਸੇਖੋਂ ਚੇਅਰਮੈੱਨ, ਅਮਰ ਸਿੰਘ ਸੇਖੋਂ ਚੇਅਰਮੈਨ ਕੋਆਪਰੇਟਿਵ ਸੋਸਾਇਟੀ ਨੇ ਨਿਭਾਈ | ਸਕੂਲ ਮੁਖੀ ਵਰਿੰਦਰ ਕੁਮਾਰ ਨੇ ਸਟਾਫ ਵੱਲੋਂ ਗੁਲਵੰਤ ਸਿੰਘ ਸੇਖੋਂ ਦਾ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ ਗੁਲਵੰਤ ਸਿੰਘ ਸੇਖੋਂ ਬਹੁਤ ਸਾਰੀਆਂ ਸੰਸਥਾਵਾਂ ਅਤੇ ਲੋੜਵੰਦ ਲੋਕਾਂ ਨੂੰ ਦਾਨ ਦਿੰਦੇ ਰਹਿੰਦੇ ਹਨ |