ਰੁੜਕੀ ਕਲਾਂ ਵਿਖੇ ਪ੍ਰੋ. ਗੱਜਣਮਾਜਰਾ ਦਾ ਸੁਆਗਤ ਕਰਦੇ ਹੋਏ ਵਲੰਟੀਅਰ ਤੇ ਵਰਕਰ
ਦੀਦਾਰ ਗੁਰਨਾ
ਅਮਰਗੜ੍ਹ 24 ਜੂਨ : ਆਮ ਆਦਮੀ ਪਾਰਟੀ ਦੀ ਕੇਂਦਰੀ ਹਾਈ ਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਆਗੂ ਤੇ ਕਿਸਾਨ ਵਿੰਗ ਪੰਜਾਬ ਦੇ ਉੱਪ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦਾ ਹਲਕਾ ਇੰਚਾਰਜ ਲੱਗਣ ਤੇ ਪਿੰਡ ਰੁੜ੍ਹਕੀ ਕਲਾਂ ਵਿਖੇ ਇਲਾਕੇ ਦੇ ਸੈਂਕੜੇ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ , ਇਸ ਮੌਕੇ ਆਮ ਆਦਮੀ ਪਾਰਟੀ ਦੇ ਖੁਸ਼ੀ ਵਿੱਚ ਖੀਵੇ ਹੋਏ ਵਲੰਟੀਅਰਾਂ ਤੇ ਵਰਕਰਾਂ ਨੇ ਆਖਿਆ ਕਿ ਬਿਨਾਂ ਸ਼ੱਕ ਪਾਰਟੀ ਵੱਲੋਂ ਹਲਕੇ ਅੰਦਰ ਯੋਗ ,ਪੜੇ ਲਿਖੇ ਤੇ ਈਮਾਨਦਾਰ ਸ਼ਖ਼ਸੀਅਤ ਦੀ ਚੋਣ ਕਰ ਕੇ ਵਰਕਰਾਂ ਦੇ ਦਿਲਾਂ ਦੀ ਗੱਲ ਕੀਤੀ ਹੈ ਅਸੀਂ ਪ੍ਰੋ. ਗੱਜਣਮਾਜਰਾ ਦੇ ਨਾਲ ਹਾਂ ਤੇ ਪਾਰਟੀ ਦੇ ਫ਼ੈਸਲੇ ਦਾ ਸੁਆਗਤ ਕਰਦੇ ਹਾਂ ,ਇਸ ਮੌਕੇ ਪ੍ਰੋ. ਗੱਜਣਮਾਜਰਾ ਨੇ ਆਖਿਆ ਕਿ ਉਹ ਪਾਰਟੀ ਹਾਈ ਕਮਾਂਡ ਸਮੇਤ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਦਾ ਕੋਟ-ਕੋਟ ਧੰਨਵਾਦ ਕਰਦੇ ਹਨ ਜਿਨ੍ਹਾਂ ਵੱਲੋਂ ਉਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ , ਇਸ ਮੌਕੇ ਸੀਨੀਅਰ ਆਗੂ ਸੁਖਪਾਲ ਸਿੰਘ ਧੀਰੋਮਾਜਰਾ , ਵਜ਼ੀਰ ਸਿੰਘ ਬਿੱਲੂ ਪ੍ਰਧਾਨ , ਬੇਅੰਤ ਸਿੰਘ ਸਾ. ਸਰਪੰਚ , ਮੇਜਰ ਸਿੰਘ ਪੰਚ , ਕੇਵਲ ਸਿੰਘ ਜਾਗੋਵਾਲ , ਸਰੂਪ ਸਿੰਘ , ਜਗਜੀਤ ਸਿੰਘ , ਅੰਮ੍ਰਿਤ ਸਿੰਘ , ਗਰਜਾ ਸਿੰਘ ਸਾ. ਪ੍ਰਧਾਨ , ਦਰਸ਼ਨ ਸਿੰਘ , ਹਰਵਿੰਦਰ ਸਿੰਘ , ਹਰਮੇਲ ਸਿੰਘ , ਅਮਰੀਕ ਸਿੰਘ , ਕਮਲਪ੍ਰੀਤ ਸਿੰਘ , ਹਰਪ੍ਰੀਤ ਸਿੰਘ , ਹਾਕਮ ਸਿੰਘ , ਜਸਵਿੰਦਰ ਸਿੰਘ , ਰਣਜੀਤ ਸਿੰਘ , ਕਰਮ ਸਿੰਘ ਦੀਪੀ , ਵਿੱਕੀ ਮਾਨਵੀ , ਬਲਵਿੰਦਰ ਸਿੰਘ , ਜਗਤਾਰ ਸਿੰਘ , ਗੁਰਮੀਤ ਸਿੰਘ , ਬੱਬੀ ਗੱਜਨਮਾਜਰਾ , ਨਰਿੰਦਰਪਾਲ ਸਿੰਘ ਰਾਜੀਵ ਕੁਮਾਰ ਤੇ ਲਖਵੀਰ ਸਿੰਘ ਬਬਲੀ ਸਮੇਤ ਪਾਰਟੀ ਵਰਕਰ ਹਾਜ਼ਰ ਸਨ