ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਡੀ ਐਸ ਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ
ਦੀਦਾਰ ਗੁਰਨਾ
ਘਨੌਰ 30 ਜੁਲਾਈ : ਪੁਲੀਸ ਹਰ ਸਮੇਂ ਆਪਣੀ ਜਨਤਾ ਦੀ ਰਾਖੀ ਕਰਨ ਦੇ ਲਈ ਹਮੇਸ਼ਾ ਹੀ ਯਤਨਸ਼ੀਲ ਹੈ ਅਤੇ ਰਹੇਗੀ ਇਸ ਨੂੰ ਆਪਣਾ ਫਰਜ਼ ਸਮਝਦੇ ਹੋਏ ਪਹਿਲ ਦੇ ਆਧਾਰ ਤੇ ਅਪਰਾਧੀਆਂ ਨੂੰ ਨੱਥ ਪਾ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇਗਾ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡੀ ਐਸ ਪੀ ਘਨੌਰ ਸ ਜਸਵਿੰਦਰ ਸਿੰਘ ਟਿਵਾਣਾ ਨੇ ਬਾਬੂਸ਼ਾਹੀ ਨਾਲ ਖ਼ਾਸ ਤੌਰ ਤੇ ਗੱਲਬਾਤ ਕਰਦਿਆਂ ਕੀਤਾ
ਡੀ ਐਸ ਪੀ ਟਿਵਾਣਾ ਨੇ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਪੁਲਿਸ ਬਿਨਾਂ ਸ਼ੱਕ ਕਿਸੇ ਵੀ ਅਪਰਾਧਕ ਮਾਮਲੇ ਭਾਵੇਂ ਉਹ ਨਸ਼ੇ ਦਾ ਹੋਵੇ ਜਾਂ ਕ੍ਰਾਈਮ ਦਾ ਕਿਸੇ ਵੀ ਦੋਸ਼ੀ ਨੂੰ ਵੀ ਬਖਸ਼ੇਗੀ ਨਹੀਂ , ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਆਪਣੀ ਪੂਰੀ ਵਿਉਂਤਬੰਦੀ ਤਹਿਤ ਕਿਸੇ ਵੀ ਤਰ੍ਹਾਂ ਦੇ ਅਪਰਾਧਾਂ ਨੂੰ ਜਨਮ ਦੇਣ ਵਾਲੇ ਮਾੜੇ ਅਨਸਰਾਂ ਨਾਲ ਨਜਿੱਠਣ ਦੇ ਲਈ ਕੀਤੀ ਜਾ ਰਹੀ ਚਾਰਾਜੋਈ ਇਕ ਸਮੇਂ ਤੇ ਜਾ ਕੇ ਪੂਰੇ ਰੰਗ ਲਿਆਉਂਦੀ ਹੈ , ਪੁਲਿਸ ਦੀ ਉਸ ਕਾਰਵਾਈ ਤੇ ਹਰ ਆਮ ਅਤੇ ਖ਼ਾਸ ਵਿਅਕਤੀ ਨੂੰ ਮਾਣ ਵੀ ਹੁੰਦਾ ਹੈ , ਕਿ ਪੁਲਿਸ ਨੇ ਬਿਨਾਂ ਸ਼ੱਕ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਅਪਰਾਧੀਆਂ ਨੂੰ ਨੱਥ ਪਾਉਣ ਦਾ ਯਤਨ ਹਮੇਸ਼ਾ ਹੀ ਕਰਦੀ ਹੈ , ਪੰਜਾਬ ਪੁਲਿਸ ਨੇ ਲੰਘੇ ਸਮੇਂ ਬਹੁਤ ਸਾਰੇ ਅਜਿਹੇ ਅਪਰਾਧੀ ਜੇਲ੍ਹਾਂ ਵਿੱਚ ਸੁੱਟੇ ਜਿਨ੍ਹਾਂ ਨੇ ਸਮਾਜ ਅੰਦਰ ਮਾੜੀਆਂ ਅਲਾਮਤਾਂ ਨੂੰ ਅਪਣਾ ਕੇ ਆਮ ਲੋਕਾਂ ਦੀ ਜ਼ਿੰਦਗੀ ਵਿਚ ਖਲਲ ਪਾਉਣ ਦਾ ਯਤਨ ਕੀਤਾ ਸੀ
ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਅਤੇ ਪੁਲਿਸ ਆਮ ਲੋਕਾਂ ਦੀ ਰਾਖੀ ਦੇ ਲਈ ਵਚਨਬੱਧ ਹੈ , ਇਸੇ ਤਰ੍ਹਾਂ ਪੰਜਾਬ ਪੁਲਿਸ ਹਰ ਸਮੇਂ ਆਪਣੇ ਫਰਜ਼ ਦੀ ਪੂਰਤੀ ਕਰਨ ਦੇ ਲਈ ਹਮੇਸ਼ਾ ਹੀ ਤੱਤਪਰ ਹੈ ਅਤੇ ਰਹੇਗੀ