ਆਪਣਾ ਚਾਰਜ ਸੰਭਾਲਦੇ ਹੋਏ ਡੀ ਐਸ ਪੀ ਮਨੋਜ ਗੋਰਸ਼ੀ
ਦੀਦਾਰ ਗੁਰਨਾ
ਡੇਰਾ ਬਸੀ 31 ਜੁਲਾਈ : ਅੱਜ ਨਵ ਨਿਯੁਕਤ ਡੀ ਐਸ ਪੀ ਮਨੋਜ ਗੋਰਸ਼ੀ ਨੇ ਸਬ ਡਵੀਜਨ ਡੇਰਾ ਬਸੀ ਦਾ ਚਾਰਜ ਸੰਭਾਲਿਆ , ਡੀ ਐਸ ਪੀ ਮਨੋਜ ਗੋਰਸ਼ੀ ਇਸ ਤੋਂ ਪਹਿਲਾਂ ਮਾਨਸਾ , ਤਲਵੰਡੀ ਸਾਬੋ ਸਮੇਤ ਅਹਿਮ ਥਾਵਾਂ ਤੇ ਆਪਣੀ ਸੇਵਾ ਨਿਭਾ ਚੁੱਕੇ ਹਨ ਅਤੇ ਇਮਾਨਦਾਰ ਅਤੇ ਸਿਆਣੇ ਅਫ਼ਸਰ ਵਜੋਂ ਜਾਣੇ ਜਾਂਦੇ ਹਨ
ਇਸ ਮੌਕੇ ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਡੀ ਐਸ ਪੀ ਮਨੋਜ ਗੋਰਸ਼ੀ ਨੇ ਕਿਹਾ ਕਿ ਸਮਾਜ ਅੰਦਰ ਕੁੱਝ ਵਿਅਕਤੀ ਆਪਣੇ ਨਿੱਜੀ ਮੁਫ਼ਾਦਾਂ ਦੀ ਖਾਤਰ ਸਮਾਜ ਨੂੰ ਵਿਗਾੜਨ ਦਾ ਕੰਮ ਕਰਦੇ ਹਨ , ਜਿਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ , ਉਹਨਾਂ ਅੱਗੇ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ ,ਕੋਈ ਵੀ ਵਿਅਕਤੀ ਬੇਝਿਜਕ ਹੋ ਕੇ ਉਹਨਾਂ ਨੂੰ ਆਪਣੀ ਸਮੱਸਿਆ ਦੱਸ ਸਕਦਾ ਹੈ ,ਜਿਸਦਾ ਢੁਕਵਾਂ ਹੱਲ ਤੁਰੰਤ ਕੀਤਾ ਜਾਵੇਗਾ