ਕੌਰਡੀਆ ਸੰਸਥਾਨ ਨੂੰ ਜਿਲ੍ਹਾ ਗ੍ਰੀਨ ਚੈਂਪੀਅਨ ਦਾ ਸਨਮਾਨ ਦਿੱਤੇ ਜਾਨ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 01 ਅਗਸਤ : ਮਹਾਤਮਾ ਗਾਂਧੀ ਰਾਸ਼ਟਰੀ ਕਾਊਂਸਿਲ ਆਫ ਰੂਰਲ ਐਜੂਕੇਸ਼ਨ ਵੱਲੋਂ ਵਨ ਡਿਸਟਰਿਕਟ ਇਕ ਗ੍ਰੀਨ ਚੈਂਪੀਅਨ ਸਨਮਾਨ ਤਹਿਤ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ , ਜਿਸ ਤਹਿਤ ਕੋਰਡੀਆ ਗਰੁੱਪ ਆਫ ਇੰਸਟੀਚਿਊਟ ਸੰਘੋਲ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲਈ ਜ਼ਿਲ੍ਹਾ ਗ੍ਰੀਨ ਚੈਂਪੀਅਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ,
ਇਸ ਸਨਮਾਨ ਵਧੀਕ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸ਼੍ਰੀ ਰਾਜੇਸ਼ ਕੁਮਾਰ ਧੀਮਾਨ ਨੇ ਮੈਡਮ ਉਰਮਿਲ ਵਰਮਾ ਨੂੰ ਦਿੱਤਾ ਗਿਆ , ਉਹਨਾਂ ਨੇ ਸੰਸਥਾ ਨੂੰ ਵਧਾਈ ਦਿੰਦਿਆ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਫ ਤੇ ਸੁਥਰਾ ਵਾਤਾਵਰਨ ਬਣਾਈ ਰੱਖਣ ਦੀ ਲੋੜ ਹੈ , ਇਸ ਮੌਕੇ ਸੰਸਥਾ ਦੇ ਚੇਅਰਮੈਨ ਦਿਲਜੀਤ ਸਿੰਘ ਰਾਣਾ ਨੇ ਸੰਸਥਾ ਦੀ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ , ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਮੀਨੂ ਧੀਮਾਨ, ਕੋਆਰਡੀਨੇਟਰ ਡਾ. ਹਰਜਿੰਦਰ ਸਿੰਘ ਅਤੇ ਸੋਹਨ ਲਾਹ ਵੀ ਮੌਜੂਦ ਸਨ