ਆਪਣਾ ਚਾਰਜ ਸੰਭਾਲਦੇ ਹੋਏ ਡੀ ਐਸ ਪੀ ਦਲਵੀਰ ਸਿੰਘ ਗਰੇਵਾਲ
ਦੀਦਾਰ ਗੁਰਨਾ
ਸੁਨਾਮ 31 ਜੁਲਾਈ : ਅੱਜ ਨਵ ਨਿਯੁਕਤ ਡੀ ਐਸ ਪੀ ਦਲਵੀਰ ਸਿੰਘ ਗਰੇਵਾਲ ਨੇ ਸਬ ਡਵੀਜਨ ਸੁਨਾਮ ਦਾ ਚਾਰਜ ਸੰਭਾਲਿਆ , ਡੀ ਐਸ ਪੀ ਦਲਵੀਰ ਗਰੇਵਾਲ ਇਸ ਤੋਂ ਪਹਿਲਾਂ ਡੀ ਐਸ ਪੀ ਪਟਿਆਲਾ ਸਿਟੀ 2 , ਡੀ ਐਸ ਪੀ ਪਾਤੜਾਂ ,ਡੀ ਐਸ ਪੀ ਡੀ ਸੰਗਰੂਰ ਸਮੇਤ ਅਹਿਮ ਥਾਵਾਂ ਤੇ ਆਪਣੀ ਸੇਵਾ ਨਿਭਾ ਚੁੱਕੇ ਹਨ ਅਤੇ ਡੀ ਐਸ ਪੀ ਗਰੇਵਾਲ ਇੱਕ ਇਮਾਨਦਾਰ ਅਤੇ ਸਿਆਣੇ ਅਫ਼ਸਰ ਵਜੋਂ ਜਾਣੇ ਜਾਂਦੇ ਹਨ
ਇਸ ਮੌਕੇ ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਡੀ ਐਸ ਪੀ ਦਲਵੀਰ ਗਰੇਵਾਲ ਨੇ ਕਿਹਾ ਕਿ ਸਮਾਜ ਅੰਦਰ ਕੁੱਝ ਵਿਅਕਤੀ ਆਪਣੇ ਨਿੱਜੀ ਮੁਫ਼ਾਦਾਂ ਦੀ ਖਾਤਰ ਸਮਾਜ ਨੂੰ ਵਿਗਾੜਨ ਦਾ ਕੰਮ ਕਰਦੇ ਹਨ , ਜਿਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ , ਉਹਨਾਂ ਅੱਗੇ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ ,ਕੋਈ ਵੀ ਵਿਅਕਤੀ ਬੇਝਿਜਕ ਹੋ ਕੇ ਉਹਨਾਂ ਨੂੰ ਆਪਣੀ ਸਮੱਸਿਆ ਦੱਸ ਸਕਦਾ ਹੈ ,ਜਿਸਦਾ ਢੁਕਵਾਂ ਹੱਲ ਤੁਰੰਤ ਕੀਤਾ ਜਾਵੇਗਾ