ਸੀਨੀਅਰ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ ਅਤੇ ਡਾ. ਸ੍ਰੀ ਸੁਭਰਤ ਮੁਨੀ ਜੀ ਮਹਾਰਾਜ
ਦੀਦਾਰ ਗੁਰਨਾ
ਬਰੇਟਾ/ਮਾਨਸਾ 1 ਅਗਸਤ : ਬਰੇਟਾ ਸ਼ਹਿਰ ਦੀਆਂ ਦੋ ਪ੍ਰਮੁੱਖ ਸੜਕਾਂ ਮੇਨ ਰੋਡ ਤੋਂ ਜਲਵੇੜਾ ਫਾਟਕ ਤੱਕ ਭਗਵਾਨ ਸ਼੍ਰੀ ਮਹਾਂਵੀਰ ਸੁਆਮੀ ਜੀ ਅਤੇ ਪੁਰਾਣੇ ਓ ਬੀ ਸੀ ਬੈਂਕ ਤੋਂ ਜੈਨ ਸਥਾਨਕ ਤੱਕ ਅਚਾਰੀਆ ਸ੍ਰੀ ਆਤਮਾ ਰਾਮ ਜੀ ਦੇ ਨਾਮ 'ਤੇ ਹੋਣਗੀਆਂ , ਇਸ ਗੱਲ ਦਾ ਪ੍ਰਗਟਾਵਾ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸ੍ਰੀ ਕੁਲਵੰਤ ਰਾਏ ਸਿੰਗਲਾ ਨੇ ਬਰੇਟਾ ਦੀ ਬਾਈਪੰਥ ਜੈਨ ਸਥਾਨਕ ਵਿਖੇ ਡਾ. ਪ੍ਰਵੀਨ ਚੰਦਰ ਦੀ ਯਾਦ ਵਿੱਚ ਲਗਾਏ ਗਏ ਮੈਡੀਕਲ ਕੈਂਪ ਦੌਰਾਨ ਪ੍ਰਗਟ ਕੀਤੇ , ਉਨ੍ਹਾਂ ਕਿਹਾ ਕਿ ਅਜਿਹਾ ਕਰਨ ਇਨ੍ਹਾਂ ਮਹਾਨ ਸਖਸ਼ੀਅਤਾਂ ਨੂੰ ਯਾਦ ਕਰਦਿਆਂ ਸਾਨੂੰ ਸਭਨਾਂ ਨੂੰ ਉਸਾਰੂ ਸੇਧ ਵੀ ਮਿਲੇਗੀ
ਇਸ ਮੌਕੇ ਡਾ. ਸ੍ਰੀ ਸੁਭਰਤ ਮੁਨੀ ਜੀ ਮਹਾਰਾਜ ਨੇ ਜੈਨ ਸਮਾਜ ਅਤੇ ਹੋਰਨਾਂ ਲੋਕਾਂ ਨੂੰ ਹੱਕ ਸੱਚ ਦੀ ਕਮਾਈ ਕਰਨ ਅਤੇ ਲੋਕ ਸੇਵਾ ਦੇ ਕੰਮਾਂ ਲਈ ਪ੍ਰੇਰਿਤ ਕੀਤਾ , ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣਾ ਜਨਮ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰਕੇ ਅੱਗੇ ਆਉਣਾ ਚਾਹੀਦਾ ਹੈ, ਉਨ੍ਹਾਂ ਦੀ ਅਗਵਾਈ ਵਿਚ ਲੱਗੇ ਮੈਡੀਕਲ ਕੈਂਪ ਦੌਰਾਨ ਸਵਾ ਸੌ ਦੇ ਕਰੀਬ ਮਰੀਜਾਂ ਨੇ ਆਪਣਾ ਮੁਫਤ ਇਲਾਜ ਤੇ ਦਵਾਈਆਂ ਲਈਆਂ, ਡਾ ਸ੍ਰੀ ਸੁਬਰਤ ਮੁਨੀ ਮਹਾਰਾਜ ਜੀ ਮਹਾਰਾਜ ਚਾਰ ਮਹੀਨੇ ਸਵੇਰੇ ਸਾਢੇ ਅੱਠ ਤੋਂ ਸਾਢੇ ਨੌ ਵਜੇ ਤੱਕ ਆਪਣੇ ਪ੍ਰਵਚਨਾਂ ਨਾਲ ਲੋਕਾਂ ਨੂੰ ਨਿਹਾਲ ਕਰਨਗੇ , ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਰਾਜ ਜੀ ਦੇ ਪ੍ਰਵਚਨਾਂ ਨੂੰ ਸੁਣਕੇ ਆਪਣਾ ਜੀਵਨ ਸਫਲ ਬਣਾਉਣ, ਡਾਕਟਰੀ ਕੈਂਪ ਦੀ ਦੇਖ ਰੇਖ ਡਾ ਪਲਮ ਜੈਨ ਡੀ ਐੱਮ,ਡਾ ਚੇਸ਼ਟਾ ਸਿੰਗਲਾ,ਡਾ ਸੀਬੂ ਜੈਨ ਨੇ ਕਰਦਿਆਂ ਮਰੀਜਾਂ ਨੂੰ ਗੰਭੀਰਤਾ ਪੂਰਵਕ ਦੇਖਿਆ ਅਤੇ ਲੋੜੀਂਦਾ ਇਲਾਜ ਲਈ ਦਵਾਈਆਂ ਦਿੱਤੀਆਂ ਗਈਆ, ਡਾਕਟਰ ਸਾਹਿਬਾਨਾਂ ਦੀ ਟੀਮ ਨੇ ਆਮ ਲੋਕਾਂ ਨੂੰ ਵੱਖ ਵੱਖ ਬਿਮਾਰੀਆਂ ਪ੍ਰਤੀ ਜਾਗਰੂਕ ਹੋਣ ਅਤੇ ਕਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ
ਆਲ ਇੰਡੀਆ ਕਾਂਗਰਸ ਪਾਰਟੀ ਦੇ ਮੈਂਬਰ ਸ੍ਰੀ ਕੁਲਵੰਤ ਰਾਏ ਸਿੰਗਲਾ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਦਿੱਤੀ ਜਾਵੇਗੀ , ਇਸ ਮੌਕੇ ਸਾਬਕਾ ਪ੍ਰਿੰਸੀਪਲ ਬਿਮਲ ਜੈਨ,ਰਾਜੇਸ਼ ਜਿੰਦਲ,ਆਸ਼ੂ ਬਾਂਸਲ,ਸੱਤਪਾਲ ਸਿੰਗਲਾ,ਹਰੀਸ਼ ਜੈਨ ਪ੍ਰਧਾਨ, ਮਾਸਟਰ ਤਰਸੇਮ ਚੰਦ ਜੈਨ,ਵਿਜੈ ਕੁਮਾਰ ਜੈਨ,ਵਿਜੈ ਸਿੰਗਲਾ, ਰਿੰਪੀ ਜੈਨ,ਹੈਪੀ ਜੈਨ,ਅਮਨ ਜੈਨ,ਲਛਮਣ ਦਾਸ ਸਿੰਗਲਾ,ਮਦਨ ਲਾਲ ਸਿੰਗਲਾ ਦੋਨੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਬਰੇਟਾ,ਗਾਂਧੀ ਰਾਮ ਸਿੰਗਲਾ, ਅਮਨ ਜੈਨ ਵਾਈਸ ਪ੍ਰਧਾਨ ਅਤੇ ਹੋਰ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ