ਬੀਬੀ ਸਵਰਨ ਕੌਰ ਮੁੱਤੀ ਮਿਹਨਤੀ ਤੇ ਨੇਕ ਨੀਅਤ ਦੇ ਮਾਲਿਕ ਸਨ-ਭਾਈ ਜਤਿੰਦਰ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 1 ਅਗਸਤ 2021 - ਕੈਪਟਨ ਜਸਵਿੰਦਰ ਸਿੰਘ,ਠੇਕੇਦਾਰ ਸੁਖਵਿੰਦਰ ਸਿੰਘ ਸਾਬਾ ਤੇ ਅਮਰਜੀਤ ਸਿੰਘ ਯੂਕੇ ਦੇ ਮਾਤਾ ਸਵ.ਸਵਰਨ ਕੌਰ ਮੁੱਤੀ ਧਰਮਸਪੱਤਨੀ ਰਤਨ ਸਿੰਘ ਮੁੱਤੀ “ਰਤਨ ਬਿਲਡਿੰਗ ਮਟੀਰੀਅਲ”ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ ਸੀ ਉਹਨਾਂ ਨਮਿੱਤ ਉਹਨਾਂ ਦੇ ਗ੍ਰਹਿ ਠੱਟਾ ਪੁਰਾਣਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਰਧਾਂਜਲੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਭਾਈ ਜਤਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਨੇ ਵਿਰਾਗਮਈ ਕੀਰਤਨ ਕਰਦਿਆਂ ਕਿਹਾ ਕਿ ਜੋ ਇਨਸਾਨ ਇਸ ਫਾਨੀ ਸੰਸਾਰ ‘ਤੇ ਆਇਆ ਹੈ ਉਸਨੇ ਇੱਕ ਦਿਨ ਇਸ ਦੁਨੀਆਂ ਤੋਂ ਜਾਣਾ ਹੈ ਇਹ ਅਟੱਲ ਸਚਾਈ ਹੈ।ਉਹਨਾਂ ਕਿਹਾ ਕਿ ਜੋ ਇਨਸਾਨ ਨੇ ਆਪਣੀ ਜਿੰਦਗੀ ਵਿੱਚ ਚੰਗੇ ਕਰਮ ਕੀਤੇ ਹਨ ਉਹ ਹੀ ਇਨਸਾਨ ਦੇ ਨਾਲ ਜਾਣੇ ਹਨ।ਉਹਨਾਂ ਕਿਹਾ ਕਿ ਸਵ.ਬੀਬੀ ਸਵਰਨ ਕੌਰ ਬਹੁਤ ਹੀ ਮਿਹਨਤੀ ਅਤੇ ਨੇਕ ਨੀਅਤ ਦੇ ਮਾਲਿਕ ਸਨ ਜਿਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਮਿਹਨਤ ਕਰਕੇ ਸਮੁੱਚੇ ਪਰਿਵਾਰ ਨੂੰ ਕਾਮਯਾਬ ਕੀਤਾ।ਇਸ ਮੌਕੇ ਭਾਈ ਸੁਰਿੰਦਰ ਸਿੰਘ ਕਪੂਰਥਲਾ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਸਰਧਾਂਜਲੀ ਸਮਾਗਮ ਸਮੇਂ ਭਾਈ ਇੰਦਰਜੀਤ ਸਿੰਘ ਬਜਾਜ ਵਲੋਂ ਹਾਜਰ ਸਮੂਹ ਸਾਕ ਸਬੰਧੀਆਂ,ਰਿਸ਼ਤੇਦਾਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਾਬਕਾ ਡੀਐਸਪੀ ਬਚਨ ਸਿੰਘ,ਨਿਰਮਲ ਸਿੰਘ ਯੂਪੀ ਵਾਲੇ,ਗੁਰਦਿਆਲ ਸਿੰਘ ਪ੍ਰਧਾਨ,ਭਾਈ ਜੋਗਾ ਸਿੰਘ,ਭਾਈ ਜਗਤਾਰ ਸਿੰਘ,ਲਖਵੀਰ ਸਿੰਘ ਖਿੰਡਾ,ਮਲਕੀਤ ਸਿੰਘ ਖਿੰਡਾ,ਭਾਈ ਕਰਨੈਲ ਸਿੰਘ ਯੋਧਪੁਰੀ,ਜਰਨੈਲ ਸਿੰਘ ਪੱਧਮਾ,ਬਲਜਿੰਦਰ ਸਿੰਘ ਯੂਕੇ,ਸਰਬਜੀਤ ਕੌਰ ਯੂਕੇ,ਸੁੱਚਾ ਸਿੰਘ ਦਰੀਏਵਾਲ,ਕੈਪਟਨ ਸਰਬਜੀਤ ਸਿੰਘ,ਤਰਸੇਮ ਸਿੰਘ ਸੈਦਪੁਰ,ਮਾ.ਦਰਸ਼ਨ ਸਿੰਘ ਨਵਾਂਪਿੰਡ,ਮਲਕੀਤ ਸਿੰਘ ਸੈਕਟਰੀ,ਬਲਬੀਰ ਸਿੰਘ,ਕੁਲਵੰਤ ਸਿੰਘ,ਸੁਖਵਿੰਦਰ ਸਿੰਘ ਥਿੰਦ,ਚਰਨਜੀਤ ਸਿੰਘ,ਦਿਲਬਾਗ ਸਿੰਘ,ਕਰਮਜੀਤ ਸਿੰਘ,ਭੁਪਿੰਦਰਜੀਤ ਸਿੰਘ,ਸੁਖਵੰਤ ਸਿੰਘ ਪੰਚ,ਸੁਖਦੇਵ ਸਿੰਘ ਪੰਚ,ਜਸਵਿੰਦਰ ਸਿੰਘ ਪੰਚ,ਜੋਗਿੰਦਰ ਸਿੰਘ ਦੰਦੂਪੁਰ,ਮਲਕੀਤ ਸਿੰਘ ਪ੍ਰਧਾਨ,ਮਨਦੀਪ ਸਿੰਘ ਬੂਲਪੁਰ,ਮਾ.ਮਹੀਜੀਤ ਸਿੰਘ,ਮੰਗਲ ਸਿੰਘ,ਸੁਰਿੰਦਰ ਸਿੰਘ,ਹਰਜਿੰਦਰ ਸਿੰਘ,ਗਿਆਨ ਸਿੰਘ,ਬਸੰਤ ਸਿੰਘ,ਗੁਰਦੀਪ ਸਿੰਘ,ਨਿਰਮਲ ਸਿੰਘ,ਅਵਤਾਰ ਸਿੰਘ ਆਦਿ ਸਮੇਤ ਸਾਕ ਸਬੰਧੀਆਂ ਵਲੋਂ ਸਰਧਾਂਜਲੀ ਭੇਂਟ ਕੀਤੀ ਗਈ।