ਬਲਾਕ ਪੰਜਗਰਾਈਆਂ ਦੇ 302 ਲੋਕਾਂ ਨੇ ਕੋਵਿਡ ਟੈਸਟ ਕਰਵਾਏ
ਹਰਮਿੰਦਰ ਸਿੰਘ ਭੱਟ
ਅਹਿਮਦਗੜ੍ਹ/ਸੰਦੌੜ, 14 ਸਤੰਬਰ, 2021 -
ਸਿਵਲ ਸਰਜਨ ਮਾਲੇਰਕੋਟਲਾ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਵਿਡ
ਨੂੰ ਚਲਦਾ ਕਰਨ ਲਈ ਕੰਮ ਜੰਗੀ ਪੱਧਰ ਤੇ ਜਾਰੀ ਹੈ ਇਸੇ ਤਹਿਤ ਬਲਾਕ ਦੇ ਵੱਖ ਵੱਖ ਪਿੰਡਾਂ
ਵਿੱਚ 302 ਲੋਕਾਂ ਦੇ ਸੈਪਲ ਲਏ ਗਏ, ਅੱਜ ਬਲਾਕ ਭਰ ਦੇ ਵਿੱਚ ਸੀਨੀਅਰ ਮੈਡੀਕਲ ਅਫ਼ਸਰ
ਡਾ.ਗੀਤਾ ਵੱਲੋਂ ਵੱਖ ਵੱਖ ਪਿੰਡਾਂ ਦੇ ਵਿੱਚ ਟੈਸਟ ਕੈੰਪਾਂ ਦਾ ਨਰੀਖਣ ਕੀਤਾ ਗਿਆ, ਇਸ
ਮੌਕੇ ਐਸ. ਐਮ ਓ. ਡਾ.ਗੀਤਾ ਨੇ ਕਿਹਾ ਕੇ ਸਾਰੇ ਲੋਕਾਂ ਨੂੰ ਕੋਵਿਡ 19 ਦੇ ਖਤਰੇ ਨੂੰ
ਦੇਖਦੇ ਹੋਏ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਤੋਂ ਬਚਾਅ ਦੀਆਂ ਸਾਵਧਾਨੀਆਂ
ਜਰੂਰ ਰੱਖਣੀਆਂ ਚਾਹੀਦੀਆਂ ਹਨ, ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਵੈਕਸੀਨ ਵੀ ਲਗਵਾਉਣੀ
ਚਾਹੀਦੀ ਹੈ ਮੌਕੇ ਡਾ. ਗੁਰਵਿੰਦਰ ਸਿੰਘ, ਐਸ ਆਈ ਸਤਿੰਦਰ ਸਿੰਘ ਬਮਾਲ,ਗੁਰਮੀਤ ਸਿੰਘ,
ਗੁਲਜ਼ਾਰ ਖਾਨ, ਕਰਮਦੀਨ, ਹਰਭਜਨ ਸਿੰਘ, ਹਰਮਿੰਦਰ ਸਿੰਘ ਔਲਖ, ਰਾਜੇਸ਼ ਰਿਖੀ, ਚਮਕੌਰ ਸਿੰਘ,
ਮਨਦੀਪ ਸਿੰਘ, ਗੁਰਵੀਰ ਸਿੰਘ, ਦਲੀਪ ਸਿੰਘ, ਮੁਹੰਮਦ ਰਫਾਨ, ਰਜਿਤ ਗੋਇਲ ਵੀ ਹਾਜ਼ਰ ਸਨ।