ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਵੱਲੋਂ ਫੈਡਰੇਸ਼ਨ ਦੀ 77 ਵੀ ਵਰੇਗੰਢ ਸ.ਮਨਦੀਪ ਸਿੰਘ ਖੁਰਦ ਸਨਮਾਨਿਤ
ਹਰਮਿੰਦਰ ਸਿੰਘ ਭੱਟ
ਅਹਿਮਦਗੜ੍ਹ/ਸੰਦੌੜ, 14 ਸਤੰਬਰ, 2021 -
ਦਸਤਾਰ ਖੇਤਰ ਵਿੱਚ ਵਿਸ਼ਵ ਪੱਧਰੀ ਪਹਿਚਾਣ ਬਣਾਉਣ ਵਾਲੇ ਦਸਤਾਰ ਦੇ ਪ੍ਰਚਾਰ ਤੇ
ਪ੍ਰਸਾਰ ਲਈ ਸਦਾ ਤੱਤਪਰ ਰਹਿਣ ਵਾਲੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ
ਸੇਵਾਦਾਰ ਸ. ਮਨਦੀਪ ਸਿੰਘ ਖੁਰਦ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੀ 77 ਵੀ
ਵਰੇਗੰਢ ਮੌਕੇ ਉਨਾ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਸਿੱਖ ਸਟੂਡੈਂਟਸ
ਫੈਡਰੇਸ਼ਨ ਦੇ ਕੌਮੀ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ
ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਭਾਈ ਗਰੇਵਾਲ ਨੇ ਕਿਹਾ ਕਿ ਇਹੋ ਜਿਹੇ ਨੋਜਵਾਨਾਂ ਦੀ ਸਮੇਂ ਲੋੜ ਹੈ ਕਿਉਂਕਿ ਸ.ਮਨਦੀਪ ਸਿੰਘ
ਖੁਰਦ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਖੇਤਰ ਵਿੱਚ ਦਿਲੋਂ ਸੇਵਾ ਕੀਤੀ ਜਾ ਰਹੀ
ਹੈ ਜਿਸ ਕਰਕੇ ਅੱਜ ਦੀ ਨੌਜਵਾਨ ਪੀੜੀ ਜੋਕਿ ਬਾਣੀ ਬਾਣੇ ਤੋਂ ਦੂਰ ਹੋ ਗਈ ਸੀ ਮੁੜ
ਆਪਣੇ ਵਿਰਸੇ ਨਾਲ ਜੁੜਨ ਲੱਗੀ ਹੈ ਜਿਸ ਕਰਕੇ ਸਾਡੀ ਕੌਮ ਨੂੰ ਇਸ ਤਰ੍ਹਾਂ ਦੇ
ਨੋਜਵਾਨਾਂ ਤੇ ਮਾਣ ਹੋਣਾ ਚਾਹੀਦਾ ਹੈ।
ਇਸ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ
ਦੇ ਮੀਤ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖਸ਼ ਸਿੰਘ
ਖਾਲਸਾ,ਸ.ਦਿਲਬਾਗ ਸਿੰਘ ਵਿਰਕ, ਪਰਮਜੀਤ ਸਿੰਘ ਧਰਮ ਸਿੰਘ ਵਾਲਾ,ਫਿਲਮੀ ਅਦਾਕਾਰ
ਅੰਮ੍ਰਿਤਪਾਲ ਸਿੰਘ ਬਿੱਲਾ, ਮਨਪ੍ਰੀਤ ਸਿੰਘ ਬੰਟੀ,ਕੁਲਜੀਤ ਸਿੰਘ ਧੰਜਲ, ਗੁਰਬਖਸ਼
ਸਿੰਘ ਸੇਖੋਂ,ਪੁਸ਼ਪਿੰਦਰ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਦੁੱਲਮਾਂ, ਮਨਜੀਤ ਸਿੰਘ
ਖ਼ਾਲਸਾ, ਆਦਿ ਹਾਜ਼ਰ ਸਨ।