ਆਪਣਾ ਚਾਰਜ ਸੰਭਾਲਦੇ ਹੋਏ ਡੀ ਐੱਸ ਪੀ ਗੁਰਿੰਦਰ ਸਿੰਘ ਬੱਲ
ਦੀਦਾਰ ਗੁਰਨਾ
ਭਵਾਨੀਗੜ੍ਹ 14 ਸਤੰਬਰ : ਡੀ ਐੱਸ ਪੀ ਗੁਰਿੰਦਰ ਸਿੰਘ ਬੱਲ ਨੇ ਸਬ ਡਵੀਜ਼ਨ ਭਵਾਨੀਗੜ੍ਹ ਦਾ ਚਾਰਜ ਸੰਭਾਲਿਆ ਦਾ ਚਾਰਜ ਸੰਭਾਲ ਲਿਆ ਹੈ ,ਇਸ ਮੌਕੇ ਉਹਨਾਂ ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਬਣਾਏ ਰੱਖਣਾ ਉਹਨਾਂ ਦੀ ਪਹਿਲ ਹੋਵੇਗੀ ,ਉਹਨਾਂ ਅੱਗੇ ਕਿਹਾ ਕਿ ਸਮਾਜ ਅੰਦਰ ਕੁੱਝ ਵਿਅਕਤੀ ਆਪਣੇ ਨਿੱਜੀ ਮੁਫ਼ਾਦਾਂ ਦੀ ਖਾਤਰ ਸਮਾਜ ਨੂੰ ਵਿਗਾੜਨ ਦਾ ਕੰਮ ਕਰਦੇ ਹਨ , ਜਿਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ , ਉਹਨਾਂ ਅੱਗੇ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ ,ਕੋਈ ਵੀ ਵਿਅਕਤੀ ਬੇਝਿਜਕ ਹੋ ਕੇ ਉਹਨਾਂ ਨੂੰ ਆਪਣੀ ਸਮੱਸਿਆ ਦੱਸ ਸਕਦਾ ਹੈ ,ਜਿਸਦਾ ਢੁਕਵਾਂ ਹੱਲ ਤੁਰੰਤ ਕੀਤਾ ਜਾਵੇਗਾ